ਸੈਲਡਫ ਸੰਸਥਾ ਵੱਲੋਂ ਚੌਥਾ ਸਾਲਾਨਾ ਲੰਗਰ ਕੈਪੀਟਲ ਹਿਲ ਦੀ ਪਿਰਤ ਜਾਰੀ ਰੱਖੀ

ਵਾਸ਼ਿੰਗਟਨ ਡੀਸੀ, 26 ਜੁਲਾਈ (ਡਾ. ਗਿੱਲ)- ਅਮਰੀਕਾ ਦੀ ਸਰਵੋਤਮ ਸੰਸਥਾ ਸੈਲਡਫ ਜੋ ਗਰੀਬਾਂ, ਮਜਲੂਮਾਂ ਅਤੇ ਲੋੜਵੰਦਾਂ ਦੇ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਸਿੱਖਾਂ, ਪੰਜਾਬੀਆਂ ਅਤੇ ਪ੍ਰਵਾਸੀਆਂ ਦੇ ਮਸਲਿਆਂ ਨੂੰ ਬਾਖੂਬੀ ਨਾਲ ਹੱਲ ਹੀ ਨਹੀਂ ਕਰਦੀ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਸਰਕਾਰੇ ਦਰਬਾਰੇ ਪ੍ਰਵਾਨ ਵੀ ਕਰਵਾਉਂਦੀ ਹੈ, ਜਿਸ ਦੀਆਂ ਅਨੇਕਾਂ ਉਦਾਹਰਣਾ ਸਾਡੇ ਸਾਹਮਣੇ ਹਨ, ਪਰ ਸੰਸਥਾ ਵੱਲੋਂ ਕੈਪੀਟਲ ਹਿੱਲ ’ਤੇ ਲਗਵਾਇਆ ਜਾ ਰਿਹਾ ਲੰਗਰ ਚੌਥੇ ਸਾਲ ਨੂੰ ਮੁਕੰਮਲ ਕਰ ਗਿਆ ਹੈ, ਜਿੱਥੇ ਇਸ ਲੰਗਰ ਪ੍ਰਥਾ ਨੇ ਬਾਬੇ ਨਾਨਕ ਦੀ ਲੰਗਰ ਪ੍ਰਥਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਬਿਖੇਰਿਆ ਉਥੇ ਐਮੀ ਬਤਰਾ ਕਾਂਗਰਸਮੈਨ, ਜੂਡੀ ਚਾਊ ਕਾਂਗਰਸਮੈਨ, ਨੀਲਾ ਜੈਕਸਨ ਦੀ ਨੁਮਾਇੰਦਗੀ ਰਾਹੀਂ ਅਮਨ ਨੇ ਇਸ ਸਾਲਾਨਾ ਲੰਗਰ ਵਿੱਚ ਸ਼ਮੂਲੀਅਤ ਕਰਕੇ ਸਿੱਖਾਂ ਦੀਆਂ ਭਾਵਨਾਵਾਂ, ਧਾਰਮਿਕ ਰਹੁਰੀਤਾਂ ਅਤੇ ਗੁਰੂਆਂ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਚਾਰ ਚੰਨ ਲਗਾ ਦਿੱਤੇ।
ਜ਼ਿਕਰਯੋਗ ਹੈ ਕਿ ਇਹ ਲੰਗਰ ਆਪਸੀ ਤਾਲਮੇਲ ਭਰਾਤਰੀ ਭਾਈਚਾਰਕ ਸਾਂਝ ਅਤੇ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੰਦੀ ਇਹ ਸੈਲਡਫ ਸੰਸਥਾ ਦਾ ਡੰਕਾ ਕੈਪੀਟਲ ਹਿਲ ’ਤੇ ਬਹੁਤ ਹੀ ਜ਼ੋਰ ਸ਼ੋਰ ਨਾਲ ਵੱਜਿਆ ਜਿਸ ਦੀਆਂ ਗੂੰਜਾਂ ਪੂਰੇ ਅਮਰੀਕਾ ਵਿੱਚ ਛਾਈਆਂ ਰਹੀਆਂ ਸਨ, ਜਿਸ ਲਈ ਸੈਲਡਫ ਦੇ ਅਹੁਦੇਦਾਰ ਧੰਨਵਾਦ ਦੇ ਪਾਤਰ ਹਨ।

Send this to a friend