ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਾਰਧਾਮ ਦੀ ਯਾਤਰਾ ਜਾਣ ਵਾਲੇ ਜ਼ਿਲ੍ਹਾ ਵਾਸੀਆਂ ਲਈ ਜ਼ਰੂਰੀ ਹਦਾਇਤਾਂ

ਮੌਨਸੂਨ ਦੇ ਮੱਦੇਨਜ਼ਰ ਪਹਾੜੀ ਰਸਤਿਆਂ ’ਤੇ ਢਿੱਗਾਂ ਖਿਸਕਣ ਤੋਂ ਰਹਿਣ ਸਾਵਧਾਨ

ਫਿਰੋਜ਼ਪੁਰ, 26 ਜੁਲਾਈ (ਸਤਬੀਰ ਬਰਾੜ)- ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਵੱਲੋਂ ਚਾਰਧਾਮ ਦੀ ਯਾਤਰਾ ਜਾਣ ਵਾਲੇ ਜ਼ਿਲ੍ਹਾ ਵਾਸੀਆਂ ਨੂੰ ਮੌਨਸੂਨ ਦੇ ਮੱਦੇਨਜ਼ਰ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ: ਰਾਮਵੀਰ ਆਈ.ਏ.ਐਸ ਵੱਲੋਂ ਜਾਰੀ ਪੱਤਰ ਅਨੁਸਾਰ ਉਤਰਾਖੰਡ ਸਰਕਾਰ ਵੱਲੋਂ ਆਈ ਸਲਾਹ ਅਨੁਸਾਰ ਮੌਨਸੂਨ ਅਤੇ ਯਾਤਰਾ ਦਾ ਸਮਾਂ ਇੱਕੋ ਜਿਹਾ ਹੋਣ ਕਾਰਨ, ਹਿਮਾਲਿਆ ਦੀ ਉਚਾਈ ਤੇ ਸਥਿਤ ਸ੍ਰੀ ਬਦਰੀਨਾਥ, ਸ੍ਰੀ ਕੇਦਾਰਨਾਥ, ਗੰਗੋਤਰੀ, ਯਮਨੋਤਰੀ ਅਤੇ ਸ੍ਰੀ ਹੇਮਕੁੰਟ ਸਾਹਿਬ ਚਾਰ ਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਥਾਨ ਹਿਮਾਲਿਆ ਖੇਤਰ ਵਿੱਚ ਸਥਿਤ ਹਨ ਜਿੱਥੇ ਆਮ ਤੌਰ ਤੇ ਮੌਸਮ ਬਹੁਤ ਅਸਾਧਾਰਣ ਅਤੇ ਅਸੁਰੱਖਿਅਤ ਰਹਿੰਦਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਨੁਸਾਰ ਪਹਾੜੀ ਇਲਾਕੇ ਵਿੱਚ ਢਿੱਗਾਂ ਖਿਸਕਣ ਕਾਰਨ ਕਈ ਤਰ੍ਹਾਂ ਦੀਆਂ ਦੁਰਘਟਨਾ ਵਾਪਰਦੀਆਂ ਹਨ, ਇਸ ਲਈ ਯਾਤਰੀਆਂ ਨੂੰ ਪੂਰੀ ਚੌਕਸੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਯਾਤਰਾ ਦਾ ਨਿਰੀਖਣ ਕਰਦੀ ਹੈ ਅਤੇ ਮੁਸੀਬਤ ਦੀ ਸਥਿਤੀ ਵਿਚ ਉਨ੍ਹਾਂ ਦੀ ਮਦਦ ਲਈ ਕਈ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਪਾਤਕਾਲ ਮੱਦਦ ਵਜੋਂ ਬੁਲਾਉਣ/ਸੂਚਿਤ ਕਰਨ ਲਈ ਉਥੋਂ ਦੇ ਪ੍ਰਸ਼ਾਸ਼ਨ ਦੇ ਸੰਪਰਕ ਨੰਬਰਾਂ ਨੂੰ ਯਾਤਰਾ ਤੇ ਜਾਣ ਤੋਂ ਪਹਿਲਾਂ ਆਪਣੇ ਕੋਲ ਰੱਖਣਾ ਚਾਹੀਦਾ ਹੈ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਉਤਰਾਖੰਡ ਦੇ ਸੂਬਾਈ ਸੰਪਰਕ ਨੰਬਰਾਂ ਵਿੱਚ ਸਟੇਟ ਡਿਜ਼ਾਸਟਰ ਮੈਨੇਜਟਮੈਂਟ ਦੇ ਸਕੱਤਰ ਅਮਿਤ ਸਿੰਘ ਨੇਗੀ (ਲੈਂਡਲਾਈਨ-0135-2711439,2719945 ਅਤੇ ਮੋਬਾਇਲ ਨੰ. 7895312007), ਵਧੀਕ ਸਕੱਤਰ ਵਿਨੋਦ ਕੁਮਾਰ ਸੁਮਨ (ਲੈਂਡਲਾਈਨ-0135-2712900 ਅਤੇ ਮੋਬਾਇਲ ਨੰ. 8476007607), ਕਮਿਸ਼ਨਰ ਗੜ੍ਹਵਾਲ ਵਿਨੋਦ ਕੁਮਾਰ (ਲੈਂਡਲਾਈਨ-01368-222563, 222654, 222378 ਅਤੇ ਮੋਬਾਇਲ 9837410459), ਕਮਿਸ਼ਨਰ ਕਮਾਊਂ ਡੀ. ਸੈਂਨਥਿਲ ਪਾਂਧੀਅਨ (ਲੈਂਡਲਾਈਨ-05942-235750,236042 ਅਤੇ ਮੋਬਾਇਲ ਨੰ. 8650020003), ਅੰਡਰ ਸੈਕਰਟਰੀ ਡਿਜ਼ਾਸਟਰ ਮੈਨੇਜਮੈਂਟ ਪਰਦੀਪ ਸ਼ੁਕਲਾ (ਲੈਂਡਲਾਈਨ-0135-2712058 ਅਤੇ ਮੋਬਾਇਲ ਨੰ. 9410572980), ਐਗਜ਼ੀਕਿਊਟਵ ਡਾਇਰੈਕਟਰ ਡਿਜ਼ਾਸਟਰ ਮੈਨੇਜਮੈਂਟ ਡਾ. ਪਿਯੂਸ਼ ਰੋਟੇਲਾ (ਲੈਂਡਲਾਈਨ-0135-2710232, 2710233, 2710199 ਅਤੇ ਮੋਬਾਇਲ ਨੰ. 9412054085) ਅਤੇ ਸਟੇਟ ਐਮਰਜੈਂਸੀ ਓਪਰੇਸ਼ਨ ਸੈਂਟਰ ਦੇ ਅਧਿਕਾਰੀ ਰਾਹੁਲ ਜੁਗਰਾਨ (0135-2710334, 2710335) ‘ਤੇ ਕਿਸੇ ਵੀ ਅਪਾਤਕਾਲ ਸਥਿਤੀ ਦੇ ਸਮੇਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Send this to a friend