ਪੰਜਾਬ ਦੇ ਕਾਲਮ ਨਵੀਸਾਂ ਦੀ ਮੀਟਿੰਗ 29 ਨੂੰ

ਫਗਵਾੜਾ, 25 ਜੁਲਾਈ (ਪਰਵਿੰਦਰ ਜੀਤ ਸਿੰਘ)-ਪੰਜਾਬ ਕਾਲਮ ਨਵੀਸ ਪਤਰਕਾਰ (ਮੰਚ) ਦੀ ਮੀਟਿੰਗ 29 ਜੁਲਾਈ 2017 ਨੂੰ ਸਵੇਰੇ 11 ਵਜੇ ਬਲਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਰਖੀ ਗਈ ਹੈ। ਇਹ ਸੂਚਨਾ ਦਿੰਦਿਆਂ ਸੰਸਥਾ ਦੇ ਕਨਵੀਨਰ ਗੁਰਮੀਤ ਪਲਾਹੀ ਨੇ ਦਸਿਆ ਕਿ ਇਸ ਪੰਜਾਬ ਪਧਰੀ ਸੰਸਥਾ ਦੀ ਕਾਰਜਕਾਰਨੀ ਕਮੇਟੀ ਚੋਣ ਇਸ ਮੀਟਿੰਗ ਵਿਚ ਕੀਤੀ ਜਾਵੇਗੀ ਅਤੇ ਸੰਸਥਾ ਦੇ ਸੰਵਿਧਾਨ ਉਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪੰਜਾਬੀ ਅਖ਼ਬਾਰਾਂ, ਵਿਚ ਕਾਲਮ ਲਿਖਣ ਵਾਲੇ ਸਮੂੰਹ ਪਤਰਕਾਰਾਂ ਨੂੰ, ਜੋ ਹਾਲੀ ਤਕ ਭਾਵੇਂ ਸੰਸਥਾ ਦੇ ਮੈਂਬਰ ਵੀ ਨਹੀਂ ਬਣੇ, ਨੂੰ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਦਾ ਸਦਾ ਦਿਤਾ ਗਿਆ ਹੈ।

Send this to a friend