ਡੇਰਾ ਬਿਆਸ ਦੀ ਤਕਨੀਕੀ ਟੀਮ ਵੱਲੋਂ ਮੇਹਰ ਚੰਦ ਪੌਲੀਟੈਕਨਿਕ ਦਾ ਦੌਰਾ

ਜਲੰਧਰ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਡੇਰਾ ਬਿਆਸ ਦੀ ਇੱਕ ਹਾਈ ਪ੍ਰੋਫਾਈਲ ਤਕਨੀਕੀ ਟੀਮ ਵਲੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਗਿਆਂ। ਇਸ ਟੀਮ ਵਿੱਚ ਡਾ.ਡੀ.ਐਸ. ਮਨਹਾਸ, ਐਡੀਸ਼ਨਲ ਸੈਕਟਰੀ ਰਾਧਾ ਸੁਆਮੀ ਸੱਤਸੰਗ ਬਿਆਸ ਐਜੂਕੇਸ਼ਨਲ ਸੁਸਾਇਟੀ, ਡਾ. ਸੁਚੇਤਾ ਜਸਰਾਇ, ਪ੍ਰਿੰਸੀਪਲ ਪਾਥ ਸੀਕਰ ਸਕੂਲ ਡੇਰਾ ਬਿਆਸ ਅਤੇ ਪ੍ਰੋ.ਪੀ.ਕੇ.ਕਪੂਰ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਟੀਮ ਵਲੋਂ ਕਾਲਜ ਦੀਆਂ ਲੈਬਜ਼, ਸਮਾਰਟ ਕਲਾਸ ਰੂਮ, ਆਡੀਟੋਰੀਅਮ, ਸੈਮੀਨਾਰ ਹਾਲ, ਵਰਕਸ਼ਾਪ ਅਤੇ ਪ੍ਰੋਜੈਕਟ ਐਕਟੀਵਿਟੀ ਰੂਮ ਵੇਖੇ। ਉਹਨਾਂ ਦੱਸਿਆ ਕਿ ਡੇਰਾ ਬਿਆਸ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਦੇ ਅਸ਼ੀਰਵਾਦ ਨਾਲ ਕੁਝ ਵੋਕਸ਼ਨਲ ਕੋਰਸ ਸ਼ੁਰੂ ਕੀਤੇ ਜਾਣੇ ਹਨ,ਜਿੰਨ੍ਹਾਂ ਦੀ ਜਾਣਕਾਰੀ ਲਈ ਹੀ ਇਸ ਟੀਮ ਵਲੋਂ ਇਹ ਦੌਰਾ ਕੀਤਾ ਗਿਆ। ਮੇਹਰ ਚੰਦ ਪੋਲੀਟੈਕਨਿਕ ਵਲੋਂ ਇਸ ਮੌਕੇ ਡੇਰਾ ਬਿਆਸ ਦੀ ਟੀਮ ਨੂੰ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਵੀ ਵਿਖਾਈ ਗਈ। ਡਾ.ਮਨਹਾਸ ਨੇ ਕਿਹਾ ਕਿ ਉਹਨਾਂ ਮੇਹਰ ਚੰਦ ਪੋਲੀਟੈਕਨਿਕ ਬਾਰੇ ਬਹੁਤ ਸੁਣਿਆ ਸੀ ਤੇ ਏਥੇ ਆ ਕੇ ਉਹ ਬਹੁਤ ਪ੍ਰਭਾਵਿਤ ਹੋਏ ਹਨ।

Send this to a friend