ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਦੇ ਵਿਦਿਆਰਥੀਆਂ ਨੇ ਦੋ ਰੋਜ਼ਾ ਸਫਾਈ ਅਭਿਆਨ ਚਲਾਇਆ

ਬਰੇਟਾ, 24 ਜੁਲਾਈ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ) ਸਰਕਾਰੀ ਸਿਨੀਅਰ ਸੈਕੰਡਰੀ ਸਕੂਲ ਕਿਸਨਗੜ੍ਹ ਵਿਖੇ ਪਿੰਸੀਪਲ ਸ੍ਰ.ਸਰਦੂਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਦੋ ਰੋਜ਼ਾ ਸਫਾਈ ਅਭਿਆਨ ਚਲਾਇਆ ਗਿਆ। ਜਿਸ ਤਹਿਤ ਸਕੂਲ ਦੇ ਕਮਰਿਆਂ, ਅੰਦਰ, ਬਾਹਰ, ਚਾਰ ਚੁਫੇਰ, ਪਾਰਕੇ ਅਤੇ ਖੇਡ ਗਰਾਉਡ ਦੀ ਸਫਾਈ ਕੀਤੀ ਗਈ। ਇਸ ਲਈ ਪ੍ਰਿਸੀਪਲ ਸਾਹਿਬ ਵਲੋਂ ਸਕੂਲ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਵਿਦਿਆਰਥੀਆਂ ਨਾਲ ਰਾਬਤਾ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਫਾਈ ਅਭਿਆਨ ਦੇ ਸਮੇਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਅੱਗੇ ਤੋਂ ਭਵਿਖ ਵਿੱਚ ਵੀ ਹਮੇਸ਼ਾ ਸਕੂਲ ਪ੍ਰਿਸੀਪਲ ਸਾਹਿਬ ਅਤੇ ਸਟਾਫ ਦੇ ਹੁਕਮਾਂ ਤੇ ਅਜਿਹੇ ਸਫਾਈ ਅਭਿਆਨ ਨੂੰ ਪਹਿਲ ਦੇ ਅਧਾਰ ਤੇ ਕਰਨਗੇ। ਇਸ ਸਮੇਂ ਕੈਂਪ ਦੀ ਅਗਵਾਈ ਸ੍ਰ.ਹਰਬੰਸ ਸਿੰਘ, ਸ੍ਰ.ਭੁਪਿੰਦਰ ਸਿੰਘ, ਸ੍ਰ.ਅਵਤਾਰ ਸਿੰਘ, ਸ੍ਰੀ ਵਿਨੋਦ ਕੁਮਾਰ, ਸ੍ਰੀ ਰਜੀਵ ਕੁਮਾਰ, ਸ੍ਰ.ਜਸਵੀਰ ਸਿੰਘ ਅਤੇ ਸਮੂਹ ਸਟਾਫ ਵਲੋਂ ਕੀਤੀ ਗਈ।

Send this to a friend