ਸੁਰਖਿਆ ਵਿਵਸਥਾ ਬਣਾਏ ਰਖਣ ਦੇ ਲਈ ਐਸ.ਐਸ. ਪੀ. ਦੇ ਨਿਰਦੇਸ਼ਾਂ ’ਤੇ ਕਢਿਆ ਫਲੈਗ ਮਾਰਚ

ਕਾਦੀਆਂ, 24 ਜੁਲਾਈ (ਅਬਦੁਲ ਸਲਾਮ ਤਾਰੀ)- ਸ਼ਹਿਰ ਵਿਚ ਸੁਰਖਿਆ ਵਿਵਸਥਾ ਬਣਾਏ ਰਖਣ ਅਤੇ ਅਸਮਾਜਿਕ ਤਤਾਂ ਤੇ ਨੁਕੇਲ ਕਸਣ ਲਈ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਦੇ ਨਿਰਦੇਸ਼ਾ ਤੇ ਅਜ ਕਾਦੀਆਂ ਦੇ ਐਸ ਐਚ ਉ ਲਲਿਤ ਕੁਮਾਰ ਦੀ ਅਗਵਾਈ ਵਿਚ ਫਲੈਗ ਮਾਰਚ ਕਢਿਆ ਗਿਆ। ਇਸ ਮੋਕੇ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ  ਜੋ ਗੁੰਡਾਤਤ ਲੋਕ ਸ਼ਹਿਰ ਵਿਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ, ਇਹ ਉਹਨਾਂ ਲਈ ਸੰਦੇਸ਼ ਹੈ ਕਿ ਇਕ ਚੰਗੇ ਨਾਗਰਿਕ ਦੀ ਤਰਾਂ ਜੀਵਨ ਬਤੀਤ ਕਰਨ, ਵਰਨਾ ਉਹਨਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹ ਸ਼ਹਿਰ ਵਿਚ ਕਿਸੇ ਤਰਾਂ ਦਾ ਗੁਨਾਹ ਹੋਣ ਨਹੀਂ ਦੇਣਗੇ ਅਤੇ ਅਜਿਹੇ ਲੋਕਾਂ ਨੂੰ ਕਿਸੇ ਸੂਰਤ ਵਿਚ ਵੀ  ਬਖਸ਼ਿਆਂ ਨਹੀ ਜਾਵੇਗਾ। ਉਹਨਾਂ ਨੇ ਕਿਹਾ ਕਿ ਜੋ ਲੋਕ ਆਪਣੇ ਮੋਟਰਸਾਈਕਲਾਂ ਤੇ ਪਟਾਖੇ ਅਤੇ ਲੜਕੀਆਂ ਤੇ ਫਬਤੀਆਂ ਕਸਣ ਵਾਲਿਆਂ ਨੂੰ ਵੀ ਨਹੀਂ  ਬਖਸ਼ਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸ਼ਹਿਰ ਵਿਚ ਸ਼ਾਂਤੀ ਬਣਾਏ ਰਖਣ ਲਈ ਸ਼ਹਿਰ ਦੇ ਵਖ ਵਖ  ਚੋਂਕਾਂ ਵਿਚ ਨਾਕੇ ਲਗਾਏ ਜਾਣਗੇ।

Send this to a friend