ਸਾਵਣ ਅਸ਼ਟਮੀ ਦਾ ਮੇਲਾ ਹੋਇਆ ਆਰੰਭ-24 ਤੋਂ 2 ਅਗਸਤ ਤੱਕ ਚੱਲੇਗਾ ਮੇਲਾ

ਸ੍ਰੀ ਅਨੰਦਪੁਰ ਸਾਹਿਬ, 24 ਅਗਸਤ (ਦਵਿੰਦਰਪਾਲ ਸਿੰਘ)-ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਵਣ ਅਸ਼ਟਮੀ ਦਾ ਮੇਲਾ ਅੱਜ ਤੋਂ ਆਰੰਭ ਹੋ ਗਿਆ ਹੈ। ਜਿਕਰਯੋਗ ਹੈ ਕਿ ਮੇਲੇ ਤੋਂ ਇਕ ਮਹੀਨਾ ਪਹਿਲਾਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਸਮੇਤ ਕਈ ਹੋਰ ਇਲਾਕਿਆਂ ਤੋਂ ਵੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਪਹੁਂੰਚ ਰਹੇ ਹਨ। ਮੰਦਿਰ ਕਮੇਟੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਮੇਲੇ ਦੀਆਂ ਦਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਮੰਦਿਰ ਅਧਿਕਾਰੀ ਮਦਨ ਲਾਲ ਨੇ ਦੱਸਿਆ ਕਿ ਮੰਦਿਰ ਦੀ ਸਜਾਵਟ ਦਾ ਕੰਮ ਪੰਜਾਬ ਦੀਆਂ ਸਮਾਜਸੇਵੀ ਸੰਸਥਾਵਾਂ ਵਲੋਂ ਕੀਤਾ ਗਿਆ ਹੈ। ਮੰਦਿਰ ਨੂੰ ਰੰਗ ਭਿਰੰਗੀਆਂ ਲਾਈਟਾਂ ਅਤੇ ਸੁੰਦਰ ਫੱਲਾਂ ਨਾਲ ਸਜਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮੰਦਿਰ ਦੀ ਸਾਫ ਸਫਾਈ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ। ਸ਼ਰਧਾਲੂਆਂ ਦੀ ਸੁਵਿਧਾ ਨੂੰ ਮੁਖ ਰੱਖਦਿਆਂ ਮੰਦਿਰ ਕਮੇਟੀ ਵਲੋਂ ਖੁੱਲੇ ਸ਼ੈਡ ਬਣਾਏ ਗਏ ਹਨ ਜਿਸ ਵਿਚ ਹਜ਼ਾਰਾਂ ਸ਼ਰਧਾਲੂ ਬੈਠ ਸਕਦੇ ਹਨ, ਮੰਦਿਰ ਦੇ ਸਟੇਡੀਅਮ ਵਿਚ ਇਕ ਵਾਟਰ ਪਰੂਫ ਟੈਂਟ ਵੀ ਲਗਾਇਆ ਗਿਆ ਹੈ ਜਿਸ ਵਿਚ ਬਰਸਾਦ ਦੇ ਮੌਕੇ ਸ਼ਰਧਾਲੂ ਆਰਾਮ ਰ ਸਕਦੇ ਹਨ। ਐਸ ਡੀ ਐਮ ਚੇਤ ਸਿੰਘ ਨੇ ਦੱਸਿਆ ਕਿ ਮੇਲੇ ਤੋ ਇਕ ਦਿਨ ਪਹਿਲਾਂ ਹੀ ਸਾਰੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱੀਆਂ ਹਨ। ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 9 ਦਿਨ ਚੱਲਣ ਵਾਲੇ ਇਸ ਮੇਲੇ ਲਈ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦਾ ਅਨੂਮਾਨ ਲਗਾਇਆ ਜਾ ਰਿਹਾ ਹੈ। ਮੇਲੇ ਦੇ ਮੱਦੇਨਜ਼ਰ ਪੂਰੇ ਨੈਣਾ ਦੇਵੀ ਦੇ ਇਲਾਕੇ ਨੂੰ ਦੁਲਹਨ ਦੀ ਤਰਾਂ ਸਜਾਇਆ ਗਿਆ ਹੈ। ਮੇਲੇ ਮੌਕੇ ਆਉਣ ਵਾਲੇ ਸ਼ਰਧਾਲੂਆਂ ਲਈ ਸੰਗਤਾਂ ਵਲੋਂ ਥਾਂ ਥਾਂ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਹਨ।

Send this to a friend