Skip to content
Independent perspectives. Global stories.
BREAKING

ਹੁਣ ਤਕ ਲਗਭਗ 4737 ਨੌਜਵਾਨਾਂ ਨੇ ਵੋਟਾਂ ਬਣਾਉਣ ਲਈ ਭਰੇ ਫਾਰਮ : ਸਪਰਾ

Share this story

ਮੋਹਾਲੀ, 24 ਜੁਲਾਈ (ਧੱਮੀ ਸ਼ਰਮਾ)- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ 18 ਤੋਂ 21 ਸਾਲ ਤਕ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ‘ਕੋਈ ਵੋਟਰ ਨਾ ਰਹੇ ਵਾਂਝਾ‘ ਨਾਮ ਹੇਠ 31 ਜੁਲਾਈ ਤਕ ਚਲਾਈ ਜਾ ਰਹੀ ਮੁਹਿੰਮ ਅਧੀਨ ਜ਼ਿਲ੍ਹੇ ਵਿਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 052-ਖਰੜ, 053-ਐਸ.ਏ.ਐਸ ਨਗਰ ਤੇ 112 ਡੇਰਾਬਸੀ ਵਿਖੇ 18 ਤੋਂ 21 ਸਾਲ ਉਮਰ ਦੇ ਲਗਭਗ 4737 ਨੌਜਵਾਨਾਂ ਨੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਸਬੰਧਤ ਬੂਥ ਲੈਵਲ ਅਫਸਰਾਂ ਨੂੰ ਦਿਤੇ ਹਨ। ਜਦੋਂ ਕਿ ਵੋਟ ਕਟਵਾਉਣ ਲਈ 853 ਵਿਅਕਤੀਆਂ ਨੇ ਫਾਰਮ ਨੰ: 7 ਅਤੇ ਵੋਟਰ ਕਾਰਡ ਵਿਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ 1262 ਵਿਅਕਤੀਆਂ ਨੇ ਫਾਰਮ ਨੰਬਰ 8 ਅਤੇ ਰਿਹਾਇਸ਼ੀ ਪਤਾ ਤਬਦੀਲ ਕਰਨ ਬਾਰੇ ਫਾਰਮ ਨੰਬਰ 8-ਏ ਵੀ ਭਰ ਕੇ ਦਿਤੇ ਹਨ।ਜ਼ਿਲ੍ਹਾ ਚੋਣ ਅਫਸਰ ਨੇ ਦਸਿਆ ਕਿ ਵਿਧਾਨ ਸਭਾ ਹਲਕਾ 052-ਖਰੜ ਵਿਖੇ 18 ਤੋਂ 19 ਸਾਲ ਅਤੇ ਇਸ ਤੋਂ ਵਧ ਉਮਰ ਦੇ 1244 ਵਿਅਕਤੀਆਂ ਨੇ ਫਾਰਮ ਨੰਬਰ 6 ਭਰ ਕੇ ਦਿਤੇ ਹਨ। ਇਸ ਤੋਂ ਇਲਾਵਾ 226 ਵਿਅਕਤੀਆਂ ਨੇ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਕਾਰਡ ਵਿਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ 309 ਵਿਅਕਤੀਆਂ ਨੇ ਫਾਰਮ ਨੰਬਰ 8 ਭਰ ਕੇ ਦਿਤੇ ਹਨ। ਸ੍ਰੀਮਤੀ ਸਪਰਾ ਨੇ ਦਸਿਆ ਕਿ ਵਿਧਾਨ ਸਭਾ ਹਲਕਾ 053-ਐਸ.ਏ.ਐਸ ਨਗਰ ਵਿਖੇ 18 ਤੋਂ 19 ਸਾਲ ਅਤੇ ਇਸ ਤੋਂ ਵਧ ਉਮਰ ਦੇ 1090 ਨੌਜਵਾਨਾਂ ਨੇ ਫਾਰਮ ਨੰ: 6 ਭਰ ਕੇ ਦਿਤੇ ਹਨਜਦੋਂ ਕਿ ਵੋਟ ਕਟਵਾਉਣ ਲਈ 374 ਵਿਅਕਤੀਆਂ ਨੇ ਫਾਰਮ ਨੰ: 7 ਅਤੇ ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਵਾਉਣ ਲਈ 646 ਵਿਅਕਤੀਆਂ ਨੇ ਫਾਰਮ ਨੰ: 8 ਭਰ ਕੇ ਦਿਤੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜਿਸਦੀ ਉਮਰ 01 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵਧ ਹੈ ਆਪਣੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਦੇ ਸਕਦਾ ਹੈ।

WRITTEN BY