ਜੰਡਿਆਲਾ ਗੁਰੂ, 24 ਜੁਲਾਈ (ਵਰੁਣ ਸੋਨੀ)- ਸੇਟ ਸੋਲਜਰ ਇਲੀਟ ਕਾਂਨਵੈਟ ਸਕੂਲ, ਜੰਡਿਆਲਾ ਗੁਰੂ ਵਿਖੇ ਐਨ. ਸੀ.ਸੀ.ਸੀਨੀਅਰ ਅਤੇ ਜੂਨੀਅਰ ਡਿਵੀਜਨ ਦੇ ਕੈਡਿਟਾਂ ਦੇ ਚੱਲ ਰਹੇ ਕੈਪ ਦੌਰਾਨ ਅੱਜ ਕੈਂਪ ਕਮਾਂਡੈਟ ਕਰਨਲ ਸ਼੍ਰੀ ਅਸ਼ਵਨੀ ਕੁਮਾਰ ਅਤੇ ਐਡਮਿਨ ਅਫਸਰ ਕਰਨਲ ਰਜੀਵ ਪੂਨੀਆ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਬਜਾਰਾਂ ਵਿੱਚ ਨਸ਼ਿਆ ਵਿਰੁਧ ਹੋਕਾ ਦਿੰਦੀ ਹੋਈ ਰੈਲੀ ਅਤੇ ਹਸਤਾਖਰ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਇਸ ਰੈਲੀ ਵਿੱਚ 11 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਕਰੀਬ 400 ਕੈਡਿਟ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਜਿਸ ਵਿੱਚ ਸੇਂਟ ਸੋਲਜ਼ਰ ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਰਪ੍ਰੀਤ ਕੌਰ ਅਤੇ ਮਾਸਟਰ ਸੁੱਖਚੈਨ ਸਿੰਘ ਦੀ ਰਹਿਨੁਮਾਈ ਹੇਠ ਉਕਤ ਸਕੂਲ ਦੇ ਦੱਸਵੀਂ ਜਮਾਤ ਦੇ ਲੜਕੇ ਲੜਕੀਆਂ ਨੇ ਵੀ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ । ਰੈਲੀ ਵਿੱਚ ਐਨ.ਸੀ.ਸੀ ਅਫਸਰਾਂ ਸਰਵ ਸ਼੍ਰੀ ਰਾਜ ਕੁਮਾਰ ਮਿਸ਼ਰਾ, ਹਰਜੀਤ ਸਿੰਘ, ਅਮਿਤ ਸ਼ਾਹੀ, ਵਰਿੰਦਰ ਠਾਕੁਰ, ਗੁਰਪ੍ਰੀਤ ਸਿੰਘ ਰਿਆੜ, ਸੂਬੇਦਾਰ ਮੇਜਰ ਨਿਰਮਲ ਸਿੰਘ, ਹਵਾਲਦਾਰ ਰਜਿੰਦਰ ਸਿੰਘ, ਬੀ.ਐਚ.ਐਮ ਕੁਲਦੀਪ ਸਿੰਘ, ਹਵਾਲਦਾਰ ਗੁਰਦੇਵ ਸਿੰਘ, ਸੂਬੇਦਾਰ ਸਤਪਾਲ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਬਾਜ਼ਾਰ ਵਿੱਚ ਵਿਦਿਆਰਥੀ ਹੱਥਾਂ ਵਿੱਚ ਬੈਨਰ ਅਤੇ ਮੌਟੋ ਲਿਖੀਆਂ ਤੱਖਤੀਆਂ ਚੁੱਕੀ ਜੋਸ਼ ਨਾਲ ਨਾਹਰੇਬਾਜ਼ੀ ਕਰ ਰਹੇ ਸਨ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਸੁਪਰਡੰਟ ਸ਼੍ਰੀ ਵਿਨੈ ਕੁਮਾਰ, ਕਲਰਕ ਬਲਵਿੰਦਰ ਸਿੰਘ, ਮੁਨੀਸ਼ ਕੁਮਾਰ, ਮੈਡਮ ਕਰਮਜੀਤ ਕੌਰ, ਆਦਿ ਦਾ ਵਿਸ਼ੇਸ਼ ਯੋਗਦਾਨ ਸੀ।