ਮੰਡੀ ਬਰੀਵਾਲਾ, 23 ਜੁਲਾਈ (ਸੁਰਿੰਦਰ ਚੱਠਾ)-ਪਿੰਡ ਖਿੜਕੀਆਂਵਾਲਾ ਵਿਖੇ ਭਾਰਤੀ ਕਿਸਾਨ ਯੁੂਨੀਅਨ ਏਕਤਾ ਸਿੱਧੂਪੁਰ ਦੀ ਟੀਮ ਵੱਲੋਂ ਘਰ ਘਰ ਜਾ ਕੇ ਕਿਸਾਨਾਂ ਨੂੰ 3 ਅਗਸਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਅਤੇ 9 ਅਗਸਤ ਤੋਂ 15 ਅਗਸਤ ਤੱਕ ਚੱਲਣ ਵਾਲੇ ਜੇਲ੍ਹਾ ਭਰੋ ਅੰਦੋਲਨ ਦੇ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਹਰੇਕ ਕਿਸਾਨ ਪਰਿਵਾਰ ਦੇ ਇੱਕ ਮੈਂਬਰ ਨੂੰ ਜੱਥੇਬੰਦੀ ਦੇ ਜੇਲ੍ਹ ਭਰੋ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਬਲਾਕ ਪੱਧਰ ਤੇ ਆਗੂਆਂ ਵੱਲੋਂ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਘਰ ਘਰ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ।
ਇਸ ਸਮੇਂ ਪਹੁੰਚੇ ਕਿਸਾਨ ਆਗੂ ਸੁਖਦੇਵ ਸਿੰਘ ਬੁੱੜਾ ਗੁੱਜਰ, ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਰੋੜਾਂਵਾਲੀ, ਸਮੁੰਦ ਸਿੰਘ ਕੁਕਰੀਆ, ਜਸਸੀਰ ਸਿੰਘ, ਬਿੰਦਰ ਸਿੰਘ ਭੁੱਟੀਵਾਲਾ, ਇਕਬਾਲ ਸਿੰਘ, ਜਗਮੀਤ ਸਿੰਘ ਚੱਠਾ, ਦਿਲਬਾਗ ਸਿੰਘ ਨੰਬਰਦਾਰ, ਜੀਤ ਸਿੰਘ, ਇਕਬਾਲ ਸਿੰਘ ਕਾਲੀ, ਗੁਰਪ੍ਰੀਤ ਗੋਰਾ, ਤੋਤਾ ਸਿੰਘ ਚੱਠਾ, ਅਮਰੀਕ ਸਿੰਘ ਚੱਠਾ, ਨਛੱਤਰ ਸਿੰਘ, ਗੁਰਤੇਜ਼ ਸਿੰਘ ਗਿੱਲ ਖਿੜਕੀਆਂਵਾਲਾ, ਰੁੂਪ ਸਿੰਘ ਅਤੇ ਬਲਦੇਵ ਸਿੰਘ ਸੂਰੇਵਾਲਾ ਆਦਿ ਹਾਜ਼ਰ ਸਨ।