ਨਹਿਰੂ ਯੁਵਾ ਕੇਂਦਰ ਨੇ ਪਿੰਡ ’ਚ ਕਲਬ ਖੋਲਣ ਲਈ ਕੀਤਾ ਜਾਗਰੂਕ

ਕਾਦੀਆਂ, 23 ਜੁਲਾਈ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਹਰਜਿੰਦਰ ਸਿੰਘ ਵਲੋਂ ਵਖ ਵਖ ਪਿੰਡਾਂ ਦਾ ਦੋਰਾ ਕਰਕੇ ਨੋਜਵਾਨਾਂ ਨੂੰ ਆਪਣੇ ਪਿੰਡਾਂ ਵਿਚ ਕਲਬ ਖੋਲਣ ਤੋਂ ਜਾਣੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਉਹਨਾਂ ਨੇ ਪਿੰਡ ਥਿੰਦ ਧਾਰੀਵਾਲ ਵਿਚ ਨੋਜਵਾਨ ਨੂੰ ਜਾਗਰੂਕ ਕੀਤਾ । ਇਸ ਸੰਬਧ ਵਿਚ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਨੇ ਨੋਜਵਾਨਾਂ ਨੁੰ ਦਸਿਆ ਕਿ ਨਹਿਰੂ ਯੁਵਾ ਕੇਂਦਰ ਅਜ ਦੇ ਨੋਜਵਾਨਾਂ ਨੁੰ ਨਸ਼ੇ ਅਤੇ ਦੂਸਰੀ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਦਾ ਯਤਨ ਕਰ ਰਿਹਾ ਹੈ ਤਾਂ ਜੋ ਸਾਡਾ ਸਮਾਜ ਸਾਫ ਅਤੇ ਸਵਛ ਛਵਿ ਵਾਲਾ ਬਣ ਸਕੇ। ਉਹਨਾਂ ਨੇ ਨੋਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਹਿਰੂ ਯੁਵਾ ਕੇਂਦਰ ਦੇ ਵਲੋਂ 18 ਤੋਂ 29 ਸਾਲ ਤਕ ਦੇ ਨੋਜਵਾਨਾਂ ਵਲੋਂ ਬਣਾਈ ਗਈ ਕਲਬਾਂ ਦੇ ਲਈ ਵਿਸ਼ੇਸ਼ ਤੋਰ ਤੇ ਖੇਡਾਂ ਦਾ ਸਾਮਾਨ ਜਿਹਨਾਂ ਵਿਚ ਕ੍ਰਿਕੇਟ ਕਿਟਾਂ ਅਤੇ ਵੇਟ ਲਿਫਟਿੰਗ ਦਾ ਸਾਮਾਨ ਵੀ ਭੇਜਿਆ ਜਾਂਦਾ ਹੈ ਤਾਂ ਜੋ ਨੋਜਵਾਨ ਆਪਣੀ ਸਿਹਤ ਨੂੰ ਠੀਕ ਰਖਣ ਦੇ ਲਈ ਕਸਰਤ ਕਰਨ ਅਤੇ ਕੁਰਤੀਆਂ ਤੋਂ ਦੂਰ ਰਹਿ ਸਕਣ। ਉਹਨਾਂ ਨੇ ਇਹ ਵੀ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿੰਡਾਂ ਵਿਚ ਚਲਾਏ ਗਏ ਸਵਛ ਭਾਰਤ ਅਭਿਆਨ ਵਿਚ ਆਪਣਾ ਯੋਗਦਾਨ ਪਾ ਕੇ ਆਪਣੇ ਪਿੰਡਾਂ ਨੂੰ ਸੁੰਦਰ ਬਣਾਉਣ। ਇਸ ਮੋਕੇ ਤੇ ਵਖ ਵਖ ਪਿੰਡਾਂ ਦੇ ਨੋਜਵਾਨਾਂ ਨੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਕ ਟੀਮ ਤਿਆਰ ਕਰਕੇ ਛੇਤੀ ਹੀ ਪਿੰਡਾਂ ਵਿਚ ਕਲਬ ਬਣਾਉਣਗੇ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ। ਇਸ ਮੋਕੇ ਤੇ ਉਹਨਾਂ ਨਾਲ ਮਲਕੀਤ ਸਿੰਘ, ਰਮਨਦੀਪ ਸਿੰਘ, ਹਰਭਜਨ ਸਿੰਘ ਸਾਬਕਾ ਸਰਪੰਚ, ਲਵਪ੍ਰੀਤ ਅਤੇ ਹਰਪਾਲ ਸਿੰਘ ਮੋਜੂਦ ਸਨ।

Send this to a friend