ਕਾਂਗਰਸ ਨੂੰ ਵੱਡਾ ਝਟਕਾ- ਅੰਬਿਕਾ ਸੋਨੀ ਨੇ ਦਿੱਤਾ ਅਸਤੀਫਾ

ਨਵੀਂ ਦਿਲੀ, 21 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੀ ਸੀਨੀਅਰ ਆਗੂ ਸ਼੍ਰੀਮਤੀ ਅੰਬਿਕਾ ਸੋਨੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਹੈ।ਕਾਂਗਰਸ ਲਈ ਇਸ ਨੂੰ ਵੱਡਾ ਝਟਕਾ ਆਖਿਆ ਜਾ ਸਕਦਾ ਹੈ। ਅੰਬਿਕਾ ਸੋਨੀ ਨੂੰ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਜ਼ਿੰਮੇਦਾਰੀ ਦਿਤੀ ਗਈ ਸੀ। ਅੰਬਿਕਾ ਸੋਨੀ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਦੀ ਸਰਕਾਰ ’ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਸਿਹਤ ਦੇ ਹਵਾਲੇ ਨਾਲ ਇਹ ਅਸਤੀਫਾ ਦਿੱਤਾ ਹੈ ਪਰ ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਅੰਬਿਕਾ ਸੋਨੀ ਨੇ ਨਵੇਂ ਨੇਤਾਵਾਂ ਦੇ ਲਈ ਰਸਤਾ ਸਾਫ ਕਰਨ ਲਈ ਅਹੁਦੇ ਛੱਡੇ ਹਨ।

Send this to a friend