ਨਵੀਂ ਦਿੱਲੀ, 16 ਅਕਤੂਬਰ (ਪੀ.ਟੀ.)- ਭਾਜਪਾ ਦੇ ਚੋਟੀ ਦੇ ਆਗੂ ਯਸ਼ਵੰਤ ਸਿਨ੍ਹਾ ਨੇ ਅੱਜ ਕਿਹਾ ਕਿ ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰਿਖ ਦੀ ਇਹ ਟਿੱਪਣੀ ਹੈਰਾਨੀ ਭਰੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਕੋਲਾ ਬਲਾਕ ਵੰਡ ਮਾਮਲੇ ‘ਚ ਸਾਜਸ਼ ਕਰਤਾ ਦੇ ਰੂਪ ‘ਚ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਿਖ ਨੂੰ ਸਰਬਜਨਕ ਕਰਨਾ ਚਾਹੀਦਾ ਹੈ ਕਿ ਉਸ ਸਮੇਂ ਕਿੰਨੇ ਕੋਲਾ ਬਲਾਕ ਵੰਡ ਹੋਏ ਸਨ ਜਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲਾ ਮੰਤਰਾਲਾ ਦੇ ਪ੍ਰਮੁੱਖ ਸਨ ਅਤੇ ਕਿੰਨੀਆਂ ਫਾਈਲਾਂ ਨਿਪਟਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪਾਰਿਖ ਦੇ ਬੋਲਣ ਦਾ ਸਮਾਂ ਆ ਗਿਆ ਹੈ।