June 21, 2026 3:07 am

ਤਾਮਿਲਨਾਡੂ ਵਿਖੇ ਇੱਕ ਸਮੁੰਦਰੀ ਜਹਾਜ਼ ‘ਚ ਫੜ੍ਹੇ ਗਏ ਖ਼ਤਰਨਾਕ ਹਥਿਆਰਾਂ ਦੀ ਖੇਪ ਨਾਲ ‘ਹਿੰਦੂ ਦਹਿਸ਼ਤਗਰਦੀ’ ਦੇ ਮਨਸੂਬੇ ਪ੍ਰਤੱਖ ਹੋਏ : ਮਾਨ

ਫਤਹਿਗੜ੍ਹ ਸਾਹਿਬ, 16 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-‘ਬੀਤੇ ਦਿਨੀ ਤਾਮਿਲਨਾਡੂ ਦੇ ਸਮੁੱਚੀ ਤੱਟ ਵਿਖੇ ਨੈਸ਼ਨਲ ਕੋਸਟ ਗਾਰਡ ਵੱਲੋਂ ਖ਼ਤਰਨਾਕ ਵਿਸਫ਼ੋਟਕ ਹਥਿਆਰਾਂ ਨਾਲ ਲੱਦੇ ਸਮੁੰਦਰੀ ਜਹਾਜ਼ ਦਾ ਫੜ੍ਹਿਆਂ ਜਾਣਾ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਬੀਜੇਪੀ, ਆਰ.ਐਸ.ਐਸ. ਆਦਿ ਕੱਟੜਵਾਦੀ ਮੁਤੱਸਵੀ ਸੰਗਠਨਾਂ ਦੀਆਂ ਖ਼ਤਰਨਾਕ ਵੱਡੀਆਂ ਉਹਨਾਂ ਸਾਜ਼ਿਸਾਂ ਨੂੰ ਪ੍ਰਤੱਖ ਕਰਦਾ ਹੈ, ਜਿਸ ਵਿਚ ਇਹ ਸੰਗਠਨ ਸ੍ਰੀ ਮੋਦੀ ਵਰਗੇ ਫਿਰਕੂ ਨੂੰ ਸਿਆਸਤ ਵਿਚ ਅੱਗੇ ਲਿਆਉਣ ਲਈ ਅਤੇ ਸੈਟਰ ਦੀ ਸਤ੍ਹਾਂ ਉਤੇ ਕਾਬਜ ਹੋਣ ਹਿੱੱਤ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਹਿਮਾਚਲ, ਬਿਹਾਰ, ਮਹਾਂਰਾਸਟਰ, ਯੂਪੀ ਆਦਿ ਵਿਚ ਸਾਜ਼ਿਸੀ ਢੰਗਾਂ ਨਾਲ ਕਤਲੇਆਮ ਕਰਨਗੇ ਅਤੇ ਹਿੰਦੂ ਦਹਿਸ਼ਤਗਰਦੀ ਨੂੰ ਆਪਣੇ ਮਨਸੂਬਿਆਂ ਦੀ ਪ੍ਰਾਪਤੀ ਲਈ ਅੱਗੇ ਲਿਆਉਣਗੇ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨੈਸ਼ਨਲ ਕੋਸਟ ਗਾਰਡ ਵੱਲੋਂ ਕਿਸੇ ਵਿਦੇਸ਼ੀ ਕੰਪਨੀ ਦੇ ਹਥਿਆਰਾਂ ਨਾਲ ਲੱਦੇ ਗਏ ਸਮੁੰਦਰੀ ਜਹਾਜ਼ ਦੇ ਫੜ੍ਹੇ ਜਾਣ ਅਤੇ ਉਸਦੇ ਖ਼ਤਰਨਾਕ ਨਿਕਲਣ ਵਾਲੇ ਨਤੀਜਿਆਂ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਇਹ ਜੋ ਹਥਿਆਰਾਂ ਨਾਲ ਲੱਦਿਆ ਜਹਾਜ਼ ਫੜਿਆਂ ਗਿਆ ਹੈ, ਇਸ ਨਾਲ 2014 ਵਿਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਇਹਨਾਂ ਹਥਿਆਰਾਂ ਦੀ ਦੁਰਵਰਤੋਂ ਕਰਕੇ ਇਕ ਤਾ ਘੱਟ ਗਿਣਤੀਆਂ ਵਿਚ ਦਹਿਸ਼ਤ ਪਾਈ ਜਾਵੇਗੀ । ਦੂਸਰਾ ਇਹਨਾਂ ਮੁਤੱਸਵੀ ਪਾਰਟੀਆਂ ਵੱਲੋਂ ਸੈਟਰ ਦੀ ਹਕੂਮਤ ਉਤੇ ਕਬਜਾ ਕਰਨ ਹਿੱਤ ਹਰ ਤਰ੍ਹਾਂ ਦੇ ਗੈਰ ਕਾਨੂੰਨੀ, ਗੈਰ ਇਨਸਾਨੀ ਅਤੇ ਗੈਰ ਸਮਾਜਿਕ ਢੰਗਾਂ ਦੀ ਬੇਰਹਿੰਮੀ ਨਾਲ ਵਰਤੋਂ ਕਰਨ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਜਿਵੇ 1947 ਵਿਚ ਮੁਸਲਿਮ ਲੀਗ ਨੇ ਬ੍ਰੀਟਿਸ ਆਰਮੀ ਵਿਚ ਕੰਮ ਕਰ ਰਹੇ ਆਪਣੇ ਸਮਰਥਕ ਅਫ਼ਸਰਾਂ ਰਾਹੀ ਹਥਿਆਰ ਪ੍ਰਾਪਤ ਕੀਤੇ ਸਨ, ਉਸੇ ਤਰ੍ਹਾਂ ਇਹ ਮੁਤੱਸਵੀ ਸੰਗਠਨ ਦੇ ਕੱਟੜਵਾਦੀ ਰਟਾਇਰਡ ਮਿਲਟਰੀ ਅਫ਼ਸਰ ਇਹਨਾਂ ਹਥਿਆਰਾਂ ਨੂੰ ਵਰਤਣ ਲਈ ਟ੍ਰੇਨਿੰਗ ਦੇਣਗੇ । ਇਹ ਸੂਚਨਾਂ ਸਾਨੂੰ ਆਪਣੇ ਅਤਿ ਭਰੋਸੇਯੋਗ ਸਾਧਨਾਂ ਤੋ ਪ੍ਰਾਪਤ ਹੋਈ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਕੁਝ ਸਾਲ ਪਹਿਲੇ ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਦੇ ਸ਼ਹਿਰਾਂ ਮੰਡੀ ਗੋਬਿੰਦਗੜ੍ਹ ਅਤੇ ਰਾਜਪੁਰਾ ਵਿਖੇ ਹਿੰਦੂ ਰਟਾਇਰਡ ਅਫ਼ਸਰਾਂ ਵੱਲੋਂ ਹਿੰਦੂ ਨੌਜ਼ਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਕੈਪ ਲਗਾਏ ਗਏ ਸਨ । ਜਿਸ ਸੰਬੰਧੀ ਉਸ ਸਮੇਂ ਦੀ ਹਕੂਮਤ ਅਤੇ ਸੈਟਰਲ ਏਜੰਸੀ ਆਈ.ਬੀ. ਨੂੰ ਇਸ ਨਸ਼ਲੀ ਵੱਡੇ ਖ਼ਤਰੇ ਤੋ ਜਾਣੂ ਕਰਵਾਉਦੇ ਹੋਏ ਲਿਖਿਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਜਿਹੇ ਕੱਟੜਵਾਦੀ ਹਿੰਦੂ ਟ੍ਰੇਨਿੰਗ ਕੈਪਾਂ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਅਤੇ ਏਜੰਸੀਆਂ ਵੱਲੋਂ ਕੋਈ ਅਮਲ ਨਾ ਕੀਤਾ ਗਿਆ । ਇਸੇ ਤਰ੍ਹਾਂ ਸ੍ਰੀ ਅਡਵਾਨੀ ਨੇ 2000 ਵਿਚ ਜਦੋ ਅਮਰੀਕਾ ਦੇ ਸਦਰ ਸ੍ਰੀ ਕਲਿੰਟਨ ਦਾ ਭਾਰਤ ਦਾ ਦੌਰਾ ਸੀ, ਉਸ ਸਮੇਂ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਸਿੱਖਾਂ ਦਾ ਹਿੰਦੂ ਫ਼ੌਜ ਵੱਲੋਂ ਕਤਲੇਆਮ ਕਰਵਾਇਆ ਸੀ । ਇਸ ਸੱਚ ਨੂੰ ਅਮਰੀਕਾ ਦੇ ਸਦਰ ਸ੍ਰੀ ਕਲਿੰਟਨ ਦੇ ਸੈਕਟਰੀ ਆਫ਼ ਸਟੇਟ ਮੈਡੇਲਿਨ ਅਲਬਰਾਇਟਸ ਨੇ ਆਪਣੀ ਸਵੈਜੀਵਨੀ ਸੰਬੰਧੀ ਲਿਖੀ ਗਈ ਕਿਤਾਬ ਵਿਚ ਸਪੱਸਟ ਰੂਪ ਵਿਚ ਵਰਣਨ ਕੀਤਾ ਹੈ । ਪੂਰਲੀਆ ਵਿਖੇ ਜੋ ਅਫਗਾਨੀਸਤਾਨ ਤੋ ਹਥਿਆਰਾਂ ਨਾਲ ਲੱਦੇ ਜਹਾਜ਼ ਆਏ ਸਨ, ਉਹ ਵੀ ਇਹਨਾਂ ਕੱਟੜਵਾਦੀ ਸੰਗਠਨਾਂ ਨੇ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਲਈ ਦੁਰਵਰਤੋ ਕਰਨੀ ਸੀ । ਇਸ ਲਈ ਹੀ ਉਸ ਸਮੇਂ ਦੇ ਗ੍ਰਹਿ ਵਜ਼ੀਰ ਅਡਵਾਨੀ ਨੇ ਇਸ ਫਾਇਲ ਨੂੰ ਬੰਦ ਕਰਵਾ ਦਿੱਤਾ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਕੱਟੜਵਾਦੀ ਅਡਵਾਨੀ, ਮੋਦੀ ਵਰਗੇ ਆਗੂ ਸਿੱਖ ਅਤੇ ਮੁਸਲਿਮ ਕੌਮ ਦਾ ਸਾਜ਼ਿਸਾਂ ਰਾਹੀ ਕਤਲੇਆਮ ਕਰਵਾਉਣ ਦੀਆਂ ਯੋਜਨਾਵਾਂ ਉਤੇ ਅੱਜ ਵੀ ਕੰਮ ਕਰ ਰਹੇ ਹਨ । ਜਿਸ ਤੋ ਡਾ. ਮਨਮੋਹਨ ਸਿੰਘ ਦੀ ਯੂ. ਪੀ. ਏ. ਹਕੂਮਤ, ਸਿੱਖ ਅਤੇ ਮੁਸਲਿਮ ਲੀਡਰਸਿਪ ਅਤੇ ਦੋਵੇ ਕੌਮਾਂ ਨੂੰ ਹਰ ਪੱਧਰ ਤੇ ਸੁਚੇਤ ਰਹਿਣਾ ਪਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਦੋਵੇ ਕੌਮਾਂ ਆਪੋ-ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਇਹਨਾਂ ਫਿਰਕੂਆਂ ਨੂੰ ਸਤ੍ਹਾ ਤੋ ਦੂਰ ਰੱਖਣ ਦੀਆਂ ਜਿੰਮੇਵਾਰੀਆਂ ਸੁਹਿਰਦਤਾ ਨਾਲ ਨਿਭਾਉਣੀਆਂ ਪੈਣਗੀਆਂ।

Send this to a friend