June 14, 2026 1:32 pm

ਬਿਹਾਰ ‘ਚ ਐਕਸਪ੍ਰੈਸ ਗੱਡੀ ਪਟੜੀ ਤੋਂ ਲੱਥੀ, ਸਵਾਰੀਆਂ ਦਾ ਹੋਇਆ ਬਚਾਅ

ਪਟਨਾ, 16 ਅਕਤੂਬਰ (ਪੀ.ਟੀ.)- ਅਸਮ ਨੂੰ ਜਾ ਰਹੀ ਇਕ ਐਕਸਪ੍ਰੈਸ ਰੇਲ ਗੱਡੀ ਦੇ ਬੀਤੀ ਰਾਤ 11 ਡੱਬੇ ਦਾਨਾਪੁਰ ਮੰਡਲ ਦੇ ਤਹਿਤ ਪਟਨਾ ਸਾਹਿਬ ਸਟੇਸ਼ਨ ਦੇ ਨਜ਼ਦੀਕ ਪਟੜੀ ਤੋਂ ਉਤਰ ਗਏ ਪਰ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੂਰਬੀ-ਮੱਧ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਰੇਲ ਗੱਡੀ ਹੋਲੀ ਹੋਣ ਕਾਰਨ ਕੋਈ ਹਤਾਹਤ ਨਹੀਂ ਹੋਇਆ ਹੈ। 6 ਡੱਬਿਆਂ ਨੂੰ ਵਾਪਸ ਪਟੜੀ ‘ਤੇ ਖੜਾ ਕਰ ਦਿੱਤਾ ਗਿਆ ਹੈ। ਜਦਕਿ ਬਾਕੀਆਂ ‘ਤੇ ਕੰਮ ਚੱਲ ਰਿਹਾ ਹੈ।