ਉਡਤ ਭਗਤਰਾਮ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਕਰਨ ਪ੍ਰਸ਼ਾਦ ਦੀ ਮੌਤ ਕਾਰਨ ਅਧਿਆਪਕਾਂ ’ਚ ਸਹਿਮ

ਵਿਦਿਆਰਥੀ ਦੀ ਮੌਤ ਪੇਟ ਦੇ ਕੀੜਿਆਂ ਦੀ ਗੋਲੀ ਨਾਲ ਨਹੀਂ ਹੋ ਸਕਦੀ : ਐਸ ਐਮ ਓ

ਸਰਦੂਲਗੜ੍ਹ, 13 ਜੁਲਾਈ (ਵਿਪਨ ਗੋਇਲ, ਬਲਜੀਤ ਪਾਲ)- ਪਿੰਡ ਉਡਤ ਭਗਤ ਰਾਮ ਦੇ ਸਰਕਾਰੀ ਸਕੂਲ ਚ ਪੜ ਰਹੇ ਵਿਦਿਆਰਥੀ ਦੀ ਮੌਤ ਹੋਣ ਕਾਰਨ ਜਿੱਥੇ ਇਸ ਏਰੀਏ ਦੇ ਸਕੂਲਾਂ ਦੇ ਅਧਿਆਪਕਾਂ ਚ ਸਹਿਮ ਪਾਇਆ ਜਾ ਰਿਹਾ ਹੈ ਉਥੇ ਇਸ ਘਟਨਾ ਤੇ ਪਿੰਡ ਵਾਸੀਆਂ ਨੇ ਦੁੱਖ ਜਾਹਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਦੇ ਨਾਲ ਨਾਲ ਇਸ ਮਾਮਲੇ ਚ ਸਕੂਲ ਦੇ ਅਧਿਆਪਕਾਂ ਦਾ ਕੋਈ ਕਸੂਰ ਨਹੀ ਦੱਸਿਆ ਹੈ। ਜਾਣਕਾਰੀ ਅਨੁਸਾਰ 5 ਜੂਨ ਦਿਨ ਬੁੱਧਵਾਰ ਨੂੰ ਉਡਤਭਗਤਰਾਮ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ 92 ਵਿਦਿਆਰਥੀਆਂ ’ਚੋਂ 85 ਵਿਦਿਆਰਥੀ ਹਾਜਰ ਸਨ। ਜਿੰਨ੍ਹਾਂ ਨੂੰ ਸਿਹਤ ਮਹਿਕਮੇ ਵੱਲੋ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਆਈਆਂ ਅਲਵਿੰਡਾ ਜੋਲ ਦੀਆਂ ਗੋਲੀਆਂ ਅਧਿਆਪਕ ਬਲਵੰਤ ਸਿੰਘ ਪੀਟੀਆਈ ਵੱਲੋ ਦਿੱਤੀਆਂ ਗਈਆਂ ਸਨ। ਜੋ ਕਿ ਪੂਰੇ 85 ਵਿਦਿਆਰਥੀਆਂ ਨੇ ਖਾਧੀਆਂ ਹਨ। ਲੇਕਿਨ 8ਵੀਂ ਕਲਾਸ ਦੇ ਕਰਨ ਪ੍ਰਸ਼ਾਦ ਪੁੱਤਰ ਮੁਕੇਸ਼ ਕੁਮਾਰ ਵਾਸੀ ਉਡਤਭਗਤਰਾਮ ਗੋਲੀ ਲੈ ਕੇ ਸਕੂਲ ਚ ਪੂਰਾ ਟਾਈਮ ਰਿਹਾ ਲੇਕਿਨ ਘਰ ਜਾ ਕੇ ਉਸ ਦੀ ਹਾਲਤ ਕਿਸੇ ਕਾਰਨ ਖਰਾਬ ਹੋ ਗਈ।ਜਿਸ ਦਾ ਪਿੰਡ ਦੇ ਡਾਕਟਰ ਸਹਿਬਾਨਾਂ ਤੋ ਮੁਢਲਾ ਇਲਾਜ ਕਰਾਉਣ ਤੇ ਠੀਕ ਨਾ ਹੋਣ ਤੇ ਉਸ ਨੂੰ ਅਦੇਸ਼ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਅੱਜ ਸਵੇਰੇ ਕਰੀਬ 2 ਵਜੇ ਮੌਤ ਹੋ ਗਈ।ਇਸ ਘਟਨਾ ਨੂੰ ਲੈ ਕੇ ਜਿੱਥੇ ਪਿੰਡ ਦੀ ਸਰਪੰਚ ਵੀਰਪਾਲ ਕੌਰ ਦੇ ਪਤੀ ਲਾਲ ਸਿੰਘ ਦਾ ਕਹਿਣਾ ਹੈ ਕਰਨ ਪ੍ਰਸ਼ਾਦ ਨੂੰ ਗੋਲੀ ਦੇਣ ਵਾਲੇ ਅਧਿਆਪਕ ਦਾ ਉਸ ਨਾਲ ਕੋਈ ਜਾਤੀ ਜਾਂ ਨਿੱਜੀ ਵਿਰੋਧ ਨਹੀ ਸੀ।ਪਰ ਉਸ ਦੀ ਕਿਸੇ ਹੋਰ ਕਾਰਨ ਜਾਂ ਕਿਸੇ ਤਕਲੀਫ ਨਾਲ ਵੀ ਮੌਤ ਹੋ ਸਕਦੀ ਹੈ।ਪਰ ਇਸ ਗੱਲ ਨੂੰ ਕੁਝ ਲੋਕਾਂ ਨੇ ਬਿਨਾਂ ਕਿਸੇ ਗੱਲ ਤੇ ਤੂਲ ਦਿੰਦਿਆਂ ਅਧਿਆਪਕ ਬਲਵੰਤ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਹੋ ਸਕਦਾ ਹੈ।ਸਕੂਲ ਦੀ ਇੰਚਾਰਜ ਮੈਡਮ ਹਰਪ੍ਰੀਤ ਕੌਰ ਨੇ ਦੱਸਿਆਂ ਕਿ ਸਕੂਲ ਟਾਈਮ ਕਰਨ ਪ੍ਰਸ਼ਾਦ ਬਿਲਕੁਲ ਤੰਦਰੁਸਤ ਸੀ ਲੇਕਿਨ ਉਸ ਤੋ ਬਾਅਦ ਉਸ ਦੀ ਹਾਲਤ ਕਿਵੇਂ ਖਰਾਬ ਹੋਈ ਇਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ।ਪਰ ਉਹਨਾਂ ਵੀ ਇਹ ਕਿਹਾ ਕਿ ਅਧਿਆਪਕਾਂ ਨੂੰ ਮਾਪਿਆਂ ਨਾਲੋ ਕਿਤੇ ਹੀ ਬੱਚਿਆਂ ਨਾਲ ਜਿਆਦਾ ਪਿਆਰ ਹੁੰਦਾ ਹੈ।ਪਰ ਇਸ ਵਿੱਚ ਅਧਿਆਪਕ ਨੂੰ ਦੋਸ਼ੀ ਠਹਿਰਾਉਣਾ ਬਹੁਤ ਨਿੰਦਣਯੋਗ ਹੈ।ਜਦੋ ਇਸ ਸੰਬੰਧੀ ਪੀਟੀਆਈ ਅਧਿਆਪਕ ਬਲਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਬੱਚਾ ਸਕੂਲ ਸਮੇਂ ਬਿਲਕੁਲ ਠੀਕ ਸੀ ਬਾਅਦ ਵਿੱਚ ਕੀ ਕਹਾਣੀ ਬਣੀ ਹੈ ਉਹ ਉਹਨਾਂ ਦੇ ਘਰ ਜਾ ਕੇ ਵੀ ਪਤਾ ਕਰਕੇ ਆਏ ਹਨ ਉਸ ਸਮੇ ਬੱਚਾ ਠੀਕ ਸੀ।ਜਦੋ ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ ਜਤਿੰਦਰ ਸਿੰਘ ਬੈਂਸ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਸਕੂਲ ਹੈਲਥ ਦੇ ਪ੍ਰੋਗਰਾਮ ਅੰਦਰ ਹੀ ਇਹ ਦਵਾਈ ਦਿੱਤੀ ਜਾਂਦੀ ਹੈ।ਜਿਸ ਨੂੰ ਅਧਿਆਪਕ ਹੀ ਦਿੰਦੇ ਹਨ।ਜੋ ਕਿ ਇਹ ਇੰਡੀਆ ਗੌਰਮਿੰਟ ਦਾ ਰੂਲ ਹੈ।ਉਹਨਾਂ ਇਹ ਵੀ ਦੱਸਿਆ ਕਿ ਉਹ ਖੁਦ ਸਕੂਲ ਚ ਜਾ ਕੇ ਚੈਕ ਕਰਕੇ ਆਏ ਹਨ ਬੱਚੇ ਦਾ ਉਸ ਗੋਲੀ ਨਾਲ ਮਰਨ ਦਾ ਕਾਰਨ ਨਹੀ ।ਕਾਰਨ ਕੁਝ ਹੋਰ ਹੋ ਸਕਦਾ ਹੈ ਜੋ ਕਿ ਰਿਪੋਰਟ ਆਉਣ ਤੇ ਸਾਹਮਣੇ ਆ ਜਾਵੇਗਾ।ਉਧਰ ਕਰਨ ਪ੍ਰਸ਼ਾਦ ਦੇ ਪੋਸਟ ਮਾਰਟਮ ਆਦਿ ਮਾਮਲੇ ਨੂੰ ਲੈ ਕੇ ਖਬਰ ਲਿਖੇ ਜਾਣ ਤੱਕ ਪੁਲਿਸ ਕੋਲ ਕਿਸੇ ਵੀ ਵਿਅਕਤੀ ਨੇ ਆਪਣੇ ਬਿਆਨ ਅਧਿਆਪਕਾਂ ਖਿਲਾਫ ਨਹੀ ਦਰਜ ਕਰਵਾਏ।

Send this to a friend