ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੀ ਜ਼ਿਲ੍ਹ੍ਹਾ ਪੱਧਰੀ ਮੀਟਿੰਗ

image ਰਾਮਾਂ ਮੰਡੀ, 13 ਜੁਲਾਈ (ਰਾਜਿੰਦਰ ਕਾਂਸਲ)- ਭਾਰਤੀ ਕਿਸਾਨ ਯੂਨੀਅਨ ਟਿਕੈਤ ਰਜਿ: 4981 ਦੀ ਜਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਦੇ ਦੀਵਾਨ ਹਾਲ ਵਿਖੇ ਜਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨੀ ਮਸਲਿਆਂ ਤੇ ਵਿਚਾਰ ਵਟਾਂਦਰ ਕੀਤਾ ਗਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾਂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਬਾਹਰ ਕੱਢਣ ਦੇ ਯੋਗ ਉਪਰਾਲੇ ਕਰਨ ਤੇ ਉਨ੍ਹਾਂ ਦੀ ਖੇਤੀਬਾੜੀ ਦੀ ਆਮਦਨ ਵਧਾਈ ਜਾਵੇ। ਮੀਟਿੰਗ ਦੀ ਕਾਰਵਾਈ ਸਬੰਧੀ ਜਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿਚ ਮਤੇ ਪਾਸ ਕਰਕੇ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡਾ: ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਖਾਦਾਂ, ਕੀਟਨਾਸ਼ਕ ਦਵਾਈਆਂ, ਖੇਤੀਬਾੜੀ ਮਸ਼ਨੀਰੀ ਨੂੰ ਜੀ ਐਸ ਟੀ ਤੋਂ ਬਾਹਰ ਰੱਖਿਆ ਜਾਵੇ, ਇਕ ਹੋਰ ਮਤੇ ਰਾਂਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ੇ ਬਦਲੇ ਜ਼ਮੀਨਾਂ ਦੀਆਂ ਕੀਤੀਆਂ ਜਾ ਰਹੀਆਂ ਕੁਰਕੀਆਂ ਬੰਦ ਕੀਤੀਆਂ ਜਾਣ, ਬਕਾਇਆ ਪਏ ਮੋਟਰ ਕੁਨੈਕਸ਼ਨ ਦਿੱਤੇ ਜਾਣ, ਅਵਾਰਾ ਪਸ਼ੂਆ ਤੇ ਕੁੱਤਿਆ ਨੂੰ ਕਾਬੂ ਕੀਤਾ ਜਾਵੇ। ਇਸ ਸਮੇਂ ਮੀਟਿੰਗ ਵਿਚ ਜਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ, ਮੇਜਰ ਸਿੰਘ ਚੱਕ ਬਖਤੂ, ਬਲਵੀਰ ਸਿੰਘ ਸਰਦਾਰਗੜ੍ਹ, ਗੁਰਮੀਤ ਸਿੰਘ ਗੁਰੂਸਰ, ਮਨਪ੍ਰੀਤ ਸਿੰਘ ਮਹਿਮਾ ਸਰਜਾ, ਸੁਖਪਾਲ ਸਿੰਘ ਜਵੰਧਾ, ਮਹਿੰਦਰ ਸਿੰਘ ਸਰਦਾਰਗੜ, ਸੁਖਦੇਵ ਸਿੰਘ ਗੰਗਾਂ ਨਥਾਣਾ, ਜਗਸੀਰ ਸਿੰਘ ਬਰਕੰਦੀ, ਬਲਵਿੰਦਰ ਸਿੰਘ ਖਾਲਸਾ ਮਹਿਮਾ ਸਰਕਾਰੀ, ਇਕੱਤਰ ਸਿੰਘ ਬਰਕੰਦੀ, ਗੁਰਤੇਜ ਸਿੰਘ ਗੰਗਾਂ, ਹਰਦੇਵ ਸਿੰਘ ਮਾਈਸਰਖਾਨਾ, ਮਨਪ੍ਰੀਤ ਸ਼ਰਮਾਂ ਚੱਠੇਵਾਲਾ, ਜੀਤ ਖਾਨ ਮਹਿਮਾ, ਜਗਤਾਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਮੌਜੂਦ ਸਨ।

Send this to a friend