ਕਿਸਾਨ ਯੂਨੀਅਨ ਲੱਖੋਵਾਲ ਅਤੇ ਰਾਜੋਵਾਲ ਦੇ ਆਗੂਆਂ ਨੇ ਦਿੱਤਾ ਬੁਢਲਾਡਾ ਐਸ.ਡੀ.ਐਮ. ਨੂੰ ਮੰਗ ਪੱਤਰ

image ਬੋਹਾ, 13 ਜੁਲਾਈ (ਸੰਤੋਖ ਸਾਗਰ)- ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸਕੱਤਰ ਪ੍ਰਸ਼ੋਤਮ ਸਿੰਘ ਗਿੱਲ ਅਤੇ ਕਿਸਾਨ ਯੂਨੀਅਨ ਰਾਜੋਵਾਲ ਦੇ ਜਿਲਾ ਪ੍ਰਧਾਨ ਜਸਵੀਰ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਆਪਣੀਆਂ ਦੋਵੇਂ ਜਥੇਬੰਦੀਆਂ ਦੇ ਸਾਥੀਆ ਸਮੇਤ ਅੱਜ ਬੁਢਲਾਡਾ ਤਹਿਸੀਲ ਦੇ  ਐਸ.ਡੀ.ਐਮ. ਸ਼੍ਰੀ ਓਮ ਪ੍ਰਕਾਸ਼ ਨੂੰ ਮੰਗ ਪੱਤਰ ਦਿੱਤਾ।ਇਹ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨ ਅੱਜ ਪੰਜਾਬ ਦੀਆ ਸਮੁੱਚੀਆ ਤਹਿਸੀਲਾਂ ਦੇ ਐਸ.ਡੀ.ਐ¤ੱਮਜ਼ ਨੂੰ ਮੰਗ ਪੱਤਰ ਸੌਂਪ ਰਹੀਆਂ ਹਨ। ਕਿਸਾਨ ਆਗੂ ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਜਿਹੜਾ ਕਿਸਾਨੀ ਨਾਲ ਸਬੰਧਿਤ ਵਸਤਾਂ ਤੇ ਜੀ.ਐਸ.ਟੀ. ਲਗਾਇਆਂ ਜਾ ਰਿਹਾ ਹੈ ਉਸ ਨੂੰ ਤਰੁੰਤ ਖਤਮ ਕੀਤਾ ਜਾਵੇ ਅਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ। ਪੂਰੇ ਭਾਰਤ ਵਿੱਚ ਇਸ ਸਮੇ ਵੱਡੀ ਪੱਧਰ ਤੇ ਕਿਸਾਨ ਖੁਦਕੁਸੀਆ ਨੂੰ ਰੋਕਣ ਲਈ ਕਿਸਾਨ ਨਾਲ ਸਬੰਧਿਤ ਵਸਤਾਂ ਉਪਰ ਕੋਈ ਵੀ  ਟੈਕਸ ਨਾ ਲਗਾਇਆ ਜਾਵੇ। ਸਿਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਜਸਕਰਨ ਸਿੰਘ ਚਹਿਲ ਸ਼ੇਰਖਾਂਵਾਲਾ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਤੇ  ਰੱਤੀ ਭਰ ਵੀ ਹਮਦਰਦੀ ਹੈ ਤਾਂ ਕਿਸਾਨਾਂ ਦੇ ਸਮੁੱਚੇ ਕਰਜੇ ਤੇ ਲਕੀਰ ਮਾਰੀ ਜਾਵੇ ਅਤੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਅਪਣੀਆਂ ਜਿਨਸਾਂ ਦੇ ਘੱਟ ਭਾਅ ਦੇਕੇ ਆਰਥਿਕ ਮੰਦਹਾਲੀ ਦੇ ਆਲਮ ਵਿੱਚ ਨਾ ਨਪੀੜੀਆ ਜਾਵੇ ਅਤੇ ਬਾਜਵ ਭਾਅ ਲਾਗੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਇਹਨਾਂ ਟੈਕਸਾਂ ਕਰਕੇ ਖਤਮ ਹੋ ਗਿਆ ਤਾਂ ਸਮੁੱਚੇ ਭਾਰਤ ਦੇ ਅੰਨ ਭੰਡਾਰ ਖਤਮ ਹੋ ਜਾਣਗੇ। ਇਸ ਸਮੇ ਕਿਸਾਨ ਜਥੇਬੰਦੀ ਰਾਜੋਵਾਲ ਦੇ ਜ਼ਿਲ੍ਹਾ ਸਕੱਤਰ ਬਾਬੂ ਸਿੰਘ ਅਤੇ ਲੱਖੋਵਾਲ ਜਥੇਬੰਦੀ ਦੇ ਕਿਸਾਨ ਆਗੂ ਜਿਲਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ, ਬਲਦੇਵ ਸਿੰਘ,ਸੰਭੂ ਨੰਬਰਦਾਰ, ਦਰਸ਼ਨ ਸਿੰਘ ਤਾਲਬਵਾਲਾ, ਜਗਮੇਲ ਸਿੰਘ ਮੰਘਾਣੀਆਂ, ਅਮਰੀਕ ਸਿੰਘ ਮੰਘਾਣੀਆਂ ਅਤੇ ਸੁਰਜੀਤ ਸਿੰਘ ਮਾਨਸਾ ਸਮੇਤ ਵੱਡੀ ਗਿਣਤੀ ਵਿੱਚ ਦੇਵੇਂ ਜਥੇਬੰਦੀਆਂ ਦੇ ਕਿਸਾਨ ਹਾਜਿਰ ਸਨ।

Send this to a friend