ਰਾਜ ਸਰਕਾਰਾਂ ਸਫਾਈ ਸੇਵਕਾਂ ਲਈ ਭਲਾਈ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ : ਕੌਮੀ ਸਫਾਈ ਕਰਮਚਾਰੀ ਕਮਿਸ਼ਨ

ਕਾਮਿਆਂ ਦਾ ਸ਼ੋਸ਼ਣ ਹੋਣ ਤੋਂ ਰੋਕਣ ਲਈ ਠੇਕੇਦਾਰੀ ਵਿਵਸਥਾ ਬੰਦ ਕਰਨ ਦੀ ਜ਼ੋਰਦਾਰ ਵਕਾਲਤ

image ਜਲੰਧਰ, 12 ਜੁਲਾਈ- ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਦੇ ਚੇਅਰਮੈਨ ਸ੍ਰੀ ਮਨਹਰ  ਵਲਜੀ ਭਾਈ ਯਾਲਾ ਨੇ ਕਿਹਾ ਹੈ ਕਿ ਸਾਰੇ ਦੇਸ਼ ਅੰਦਰ ਸੂਬਾ ਸਰਕਾਰਾਂ ਸਫਾਈ ਸੇਵਕਾਂ ਲਈ ਬਣਾਈਆਂ੍ਯ ਗਈਆਂ੍ਯ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਸਹੀ ਤਰੀਕੇ ਨਾਲ ਲਾਗੂ ਕਰਨ ਤਾਂ ਜੋ ਇਨ੍ਹਾਂ ਯੋਜਨਾਵਾਂ ਦਾ ਲਾਭ ਸਫਾਈ ਸੇਵਕਾਂ ਤੱਕ ਪਹੁੰਚ ਸਕੇ। ਅੱਜ ਇੱਥੇ ਸਫਾਈ ਸੇਵਕਾਂ ਦੇ ਕੰਮਕਾਜੀ ਹਾਲਤਾਂ ਦਾ ਜਾਇਜ਼ਾ ਲੈਣ ਲਈ ਜਲੰਧਰ ਪੁੱਜੇ ਕਮਿਸ਼ਨ ਦੇ ਚੇਅਰਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ‘ਸਫਾਈ ਦੇ ਰਾਖੇ ਸਿਪਾਹੀਆਂ’ ਨੂੰ ਵੀ ਉਹ ਮਾਣ-ਸਨਮਾਨ ਦੇਣ ਜੋ ਉਹ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਵਾਲੇ ਸਿਪਾਹੀਆਂ ਨੂੰ ਦੇ ਰਹੇ ਹਨ। ਉਨਾਂ ਕਿਹਾ ਕਿ ਇਹ ਸਮਾਂ ਸਫਾਈ ਸੇਵਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਦਾ ਹੈ ਕਿਉਂ ਜੋ ਸਮਾਜ ਵਲੋਂ ਬੀਤੇ ਸਮੇਂ ਦੌਰਾਨ ਇਹ ਵਰਗ ਸਮਾਜਿਕ ਬਰਾਬਰੀ ਤੇ ਨਿਆਂ੍ਯ ਤੋਂ ਵਾਂਝਾ ਰਿਹਾ ਹੈ। ਸਫਾਈ ਸੇਵਕਾਂ ਦੇ ਹਿੱਤਾਂ ਦੀ ਰਾਖੀ ਲਈ ਠੇਕੇਦਾਰੀ ਵਿਵਸਥਾ ਨੂੰ ਮੂਲੋਂ ਖਤਮ ਕਰਨ ਦੀ ਜ਼ੋਰਦਾਰ ਵਕਾਲਤ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਇਹ ਕਰਮੀਆਂ ਦੇ ਸ਼ੋਸ਼ਣ ਦੇ ਖਾਤਮੇ ਲਈ ਜ਼ਰੂਰੀ ਹੈ ਕਿਉਂ ਕਿ ਠੇਕੇਦਾਰੀ ਵਿਵਸਥਾ ਤਹਿਤ ਕਰਮੀਆਂ ਨੂੰ ਉਨਾਂ ਦੀ ਬਣਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋ ਭਾਰਤ ਸਰਕਾਰ ਨੂੰ ਵੀ ਠੇਕੇਦਾਰੀ ਵਿਵਸਥਾ ਦੇ ਖਾਤਮੇ ਦੀ ਸਿਫਾਰਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਸਮਾਜ ਦੇ ਇਸ ਕੁਚਲੇ ਹੋਏ ਵਰਗ ਦੇ ਹਿੱਤਾਂ ਦੀ ਰਾਖੀ ਕਰਨੀ ਸਾਡਾ ਫਰਜ਼ ਹੈ ਅਤੇ ਪ੍ਰਧਾਨ ਮੰਤਰੀ ਵਲੋਂ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਨਾਅਰੇ ਨਾਲ ਸਰਕਾਰੀ ਯੋਜਨਾਵਾਂ ਨੂੰ ਹੇਠਲੇ ਪੱਧਰ ’ਤੇ ਸਹੀ ਤਰੀਕੇ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਇਸੇ ਤਰ੍ਹਾਂ ਸਫਾਈ ਕਰਮੀਆਂ ਤੋਂ ਸਖ਼ਤੀ ਜਾਂ ਜ਼ੋਰ ਜ਼ਬਰਦਸਤੀ ਨਾਲ ਕੋਈ ਵੀ ਅਣਮਨੁੱਖੀ ਕੰਮ ਨਾ ਕਰਵਾਇਆ ਜਾਵੇ, ਜਿਸ ਵਿੱਚ ਉਨ੍ਹਾਂ ਨੂੰ ਜਾਨੀ ਜਾਂ ਜਿਸਮਾਨੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੋਵੇ। ਉਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਉਨਾਂ  ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਬਾਰੇ ਜਾਣੂੰ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਕਮਿਸ਼ਨ ਦੇ ਮੈਂਬਰ ਸਵਾਮੀ ਸਦਾਨੰਦ, ਸਕੱਤਰ ਮਹੇਂਦਰਾ ਪ੍ਰਸ਼ਾਦ ਵਲੋਂ ਸਫਾਈ ਸੇਵਕਾਂ ਦੀਆਂ ਜਥੇਬੰਦੀਆਂ ਤੇ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ, ਡੀ.ਸੀ. ਪੀ. ਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ, ਐਸ.ਪੀ. ਬਲਕਾਰ ਸਿੰਘ, ਸਹਾਇਕ ਕਮਿਸ਼ਨਰ ਡਾ. ਜੈ ਇੰਦਰ ਸਿੰਘ , ਜਿਲ੍ਹਾ ਸਿੱਖਿਆ ਅਫਸਰ ਸੁਨੀਤਾ ਸਹੋਤਾ ਰੰਧਾਵਾ ਹਾਜ਼ਰ ਸਨ।
ਇਸ ਤੋਂ ਪਹਿਲਾਂ ਪੰਜਾਬ ਗਊ  ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ, ਦੀਪਕ ਤੇਲੂ, ਸੋਨੂ ਦਿਨਕਰ , ਮਨਜੀਤ ਬਾਲੀ ਤੇ ਹੋਰਾਂ ਵਲੋਂ ਕਮਿਸ਼ਨ ਦੇ ਚੇਅਰਮੈਨ ਤੇ ਹੋਰਨਾਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ।         

Send this to a friend