ਬੋਹਾ, 12 ਜੁਲਾਈ (ਸੰਤੋਖ ਸਾਗਰ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਰਾਜੋਵਾਲ ਦੇ ਗੁੱਰਪਾਂ ਵੱਲੋਂ ਸਾਂਝੇ ਤੌਰ ਤੇ 13 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਤੇ ਪੰਜਾਬ ਦੇ ਸਾਰੇ ਐਸ.ਡੀ.ਐਮਜ਼ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਦੋਵੇ ਕਿਸਾਨ ਜਥੇਬੰਦੀਆ ਨੇ ਸਾਂਝੇ ਤੌਰ ਤੇ ਮੰਗ ਪੱਤਰ ਵਿੱਚ ਦਰਜ ਕੀਤਾ ਹੈ ਕਿ ਇਸ ਵੇਲੇ ਸਾਰੇ ਦੇਸ਼ ਦੇ ਕਿਸਾਨ ਗੰਭੀਰ ਆਰਥਿਕ ਸੰਕਟ ਵਿੱਚ ਫਸੇ ਹੋਏ ਹਨ ।ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸਕੱਤਰ ਪ੍ਰਸੋਤਮ ਸਿੰਘ ਗੱਲ ਨੇ ਦੱਸਿਆ ਕਿ ਭਾਰਤ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆ ਕਾਰਨ ਆਰਥਿਕ ਮੰਦਹਾਲੀ ਵਿੱਚ ਫਸੇ ਸਮੁੱਚੇ ਦੇਸ ਦੇ ਕਿਸਾਨ ਅਪਣੀ ਅਨਮੋਲ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੀ.ਐਸ ਟੀ. ਟੈਕਸ ਕਿਸਾਨਾ ਤੇ ਲਾਗੂ ਨਾ ਕੀਤਾ ਜਾਵੇ।ਉਹਨਾ ਕਿਹਾ ਕਿ ਅੱਜ ਤੋਂ ਪਹਿਲਾ ਕਿਸਾਨੀ ਨਾਲ ਸਬੰਧਿਤ ਵਸਤਾ ਖਾਦਾ, ਕੀੜੇਮਾਰ, ਕੀਟਨਾਸਕ ਅਤੇ ਨਦੀਨ ਨਾਸ਼ਕ ਦਵਾਈਆ ਉਤੇ ਕਿਸੇ ਵੀ ਸਰਕਾਰ ਨੇ ਕਦੇ ਟੈਕਸ ਨਹੀ ਲਗਾਇਆ ਸੀ।ਉਹਨਾ ਕਿਹਾ ਕਿ ਜੀ.ਐਸ.ਟੀ. ਟੈਕਸ ਲੱਗਣ ਨਾਲ ਇੱਕਲੇ ਪੰਜਾਬ ਦੇ ਕਿਸਾਨ ਤੇ 750 ਕਰੋੜ ਰੁਪਏ ਦਾ ਸਲਾਨਾ ਬੋਝ ਪੈ ਗਿਆ ਹੈ।ਦੋਵੇ ਜਥੇਬੰਦੀਆ ਨੇ ਸਾਂਝੇ ਤੌਰ ਤੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਦੇ ਇਸ ਮੰਦ ਭਾਗੇ ਫੈਸਲੇ ਦੀ ਕਰੜੀ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਘਾਟੇਵੱਦੀ ਖੇਤੀ ਨੂੰ ਬਚਾਉਣ ਲਈ ਇਹ ਟੈਕਸ ਤਰੁੰਤ ਵਾਪਸ ਲਿਆ ਜਾਵੇ।ਇਸ ਮੌਕੇ ਜਸਕਰਨ ਸਿੰਘ ਸ਼ੇਰਖਾ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਕਾਰਪੋਰੇਟ ਘਰਾਣਿਆ ਨੂੰ 42 ਲੱਖ ਕਰੋੜ ਦੇ ਗੱਫੇ ਦਿੱਤੇ ਗਏ ਹਨ। ਜਦੋਂ ਕਿ ਪੰਜਾਬ ਦਾ ਕਿਸਾਨ ਮਾਮੂਲੀ ਜਿਹੇ ਕਰਜੇ ਕਾਰਨ ਖੁਦਕਸ਼ੀਆਂ ਕਰ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾ ਮਜਦੂਰਾਂ ਦੇ ਕਰਜੇ ਜਲਦ ਤੋਂ ਜਲਦ ਮਾਫ ਕੀਤੇ ਜਾਣ।ਉਹਨਾ ਕਿਹਾ ਜੇਕਰ ਸਾਡੀਆ ਮੰਗਾਂ ਨਾ ਮਨਜੂਰ ਕੀਤੀਆ ਗਈਆਂ ਤਾਂ ਅਸੀ ਪੰਜਾਬ ਵਿੱਚ ਕੇਂਦਰ ਸਰਕਰ ਦੇ ਇਸ ਮਾੜੇ ਵਿਤੀਰੇ ਵਿਰੁੱਧ ਵੱਡੀ ਮੁਹਿੰਮ ਛੇੜਾਗੇ। ਇਸ ਮੌਕੇ ਜਗਮੇਲ ਸਿੰਘ ਮੰਘਾਣੀਆ, ਗੁਰਨਾਮ ਸਿੰਘ ਮਲਕੋਂ, ਸੂਰਜ ਸਿੰਘ ਮਲਕੋਂ, ਦਰਸ਼ਨ ਤਾਬਲਵਾਲਾ, ਬਲਦੇਵ ਸਿੰਘ ਗੰਢੂ ਕਲਾ, ਗੁਰਵਿੰਦਰ ਸਿੰਘ ਮੱਲ ਸਿੰਘ ਵਾਲਾ ਆਦਿ ਅਤੇ ਦੋਵੇਂ ਜਥੇਬੰਦੀਆਂ ਦੇ ਕਿਸਾਨ ਆਗੂ ਅਤੇ ਮੈਂਬਰ ਹਾਜਿਰ ਸਨ।