ਦੋਸ਼ਾਂ ਦੇ ਬਾਅਦ ਪਹਿਲੀ ਵਾਰ ਬੋਲੇ ਤੇਜਸਵੀ ਯਾਦਵ

ਨਵੀਂ ਦਿੱਲੀ- ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਆਪਣੇ ਉਪਰ ਲਗੇ ਦੋਸ਼ਾਂ ‘ਤੇ ਪਹਿਲੀ ਵਾਰ ਚੁਪੀ ਤੋੜੀ ਹੈ। ਬਿਹਾਰ ਦੇ ਮੁਖ ਮੰਤਰੀ ਨੀਤੀਸ਼ ਕੁਮਾਰ ਵਲੋਂ ਆਯੋਜਿਤ ਕੈਬਿਨੇਟ ਬੈਠਕ ਦੇ ਬਾਅਦ ਤੇਜਸਵੀ ਨੇ ਕਿਹਾ ਕਿ ਮੈਂ ਈਮਾਨਦਾਰੀ ਨਾਲ ਆਪਣਾ ਕਰਤਵ ਨਿਭਾਇਆ ਹੈ। ਉਨ੍ਹਾਂ ਨੇ ਭਾਜਪਾ ਅਤੇ ਪੀ.ਐਮ ਮੋਦੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ 28 ਸਾਲ ਦੇ ਨੌਜਵਾਨ ਤੋਂ ਡਰ ਗਈ ਹੈ ਪਾਰਟੀ। ਉਨ੍ਹਾਂ ਨੇ ਕਿਹਾ ਕਿ ਮੇਰੇ ’ਤੇ ਕੋਈ ਉਂਗਲੀ ਨਹੀਂ ਚੁਕ ਸਕਦਾ।ਭ੍ਰਿਸ਼ਟਾਚਾਰ ’ਤੇ ਜੀਰੋ ਸਹਿਣਸ਼ੀਲਤਾ ਰਹੀ ਹੈ।ਲਾਲੂ ਦੇ ਬੇਟੇ ਨੇ ਕਿਹਾ ਕਿ ਜਿਸ ਸਮੇਂ ਘਪਲੇ ਦੀ ਗਲ ਕੀਤੀ ਜਾ ਰਹੀ ਹੈ, ਉਸ ਸਮੇਂ ਮੈਂ 13-14 ਸਾਲ ਦਾ ਸੀ, ਇਸ ਉਮਰ ਦਾ ਲੜਕਾ ਕੀ ਘਪਲਾ ਕਰੇਗਾ। ਉਨ੍ਹਾਂ ਨੇ ਕਿਹਾ ਮਹਾਗਠਜੋੜ ਨਾਲ ਭਾਜਪਾ ਡਰ ਗਈ, ਇਸ ਲਈ ਉਨ੍ਹਾਂ ਦੇ ਖਿਲਾਫ ਸਾਜਸ਼ ਕੀਤੀ ਗਈ ਹੈ।

Send this to a friend