ਬਿਹਾਰ ’ਚ ਨਿਤੀਸ਼ ਅਤੇ ਲਾਲੂ ਦਾ ਗੱਠਜੋੜ ਖਤਰੇ ’ਚ

ਨਿਤੀਸ਼ ਕੁਮਾਰ ਵੱਲੋਂ ਤੇਜੱਸਵੀ ਨੂੰ 72 ਘੰਟੇ ਦਾ ਅਲਟੀਮੇਟਮ

image ਨਵੀਂ ਦਿੱਲੀ/ਪਟਨਾ, 12 ਜੁਲਾਈ- ਬਿਹਾਰ ਵਿੱਚ ਸੱਤਾਧਾਰੀ ਜਨਤਾ ਦਲ ਯੂ ਅਤੇ ਰਾਸ਼ਟਰਵਾਦੀ ਜਨਤਾ ਦਲ ਦੇ ਵਿਚਕਾਰ ਜਾਰੀ ਗੱਠਜੋੜ ਖਤਰੇ ਵਿੱਚ ਪੈ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉਪਰ ਕਾਰਵਾਈ ਲਈ ਉਪ ਮੁੱਖ ਮੰਤਰੀ ਅਤੇ ਸ੍ਰੀ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜੱਸਵੀ ਨੂੰ ਸ਼ਨੀਵਾਰ ਤੱਕ ਦਾ ਅਲਟੀਮੇਟਮ ਜਾਰੀ ਕੀਤਾ ਹੈ। ਜਨਤਾ ਦਲ ਯੂ ਦੇ ਬੁਲਾਰੇ ਕੇਸੀ ਤਿਆਗੀ ਦਾ ਕਹਿਣਾ ਹੈ ਕਿ ਤੇਜੱਸਵੀ ਜਿੰਨਾ ਜਲਦੀ ਹੋ ਸਕੇ ਸੀਬੀਆਈ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਨਤਕ ਤੌਰ ’ਤੇ ਜਵਾਬ ਦੇਣ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਸੀਬੀਆਈ ਨੇ ਸ੍ਰੀ ਲਾਲੂ ਪ੍ਰਸਾਦ ਯਾਦਵ ਦੇ ਕੇਂਦਰੀ ਰੇਲ ਮੰਤਰੀ ਹੁੰਦੇ ਹੋਏ ਇੱਕ ਬਹੁਕਰੋੜੀ ਘਪਲੇ ਸਬੰਧੀ ਦਰਜ ਕੇਸ ਵਿੱਚ ਤੇਜੱਸਵੀ ਦਾ ਨਾਮ ਵੀ ਸ਼ਾਮਿਲ ਹੈ। ਇਸ ਮੁੱਦੇ ’ਤੇ ਲੰਮੀ ਚੁੱਪ ਤੋਂ ਬਾਅਦ ਸ੍ਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਆਪਣੀ ਚੁੱਪੀ ਤੋੜਦਿਆਂ ਇਹ ਐਲਾਨ ਕੀਤਾ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਕੋਈ ਢਿੱਲ ਨਹੀਂ ਵਰਤਣਗੇ। ਇਹ ਮਾਮਲਾ ਬਿਹਾਰ ਮੰਤਰੀ ਮੰਡਲ ਵਿੱਚ ਵੀ ਵਿਚਾਰਿਆ ਗਿਆ। ਨਿਤੀਸ਼ ਕੁਮਾਰ ਵੱਲੋਂ ਦਿੱਤੇ ਗਏ 72 ਘੰਟੇ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਸ੍ਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇਜੱਸਵੀ ਉਪਰ ਅਸਤੀਫੇ ਲਈ ਦਬਾਅ ਵਧ ਗਿਆ ਹੈ।
ਬਿਹਾਰ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਿਕ ਸ੍ਰੀ ਲਾਲੂ ਪ੍ਰਸਾਦ ਯਾਦਵ ਆਪਣੇ ਬੇਟੇ ਤੇਜੱਸਵੀ ਸਮੇਤ 12 ਦੂਸਰੇ ਮੰਤਰੀਆਂ ਨੂੰ ਅਸਤੀਫੇ ਲਈ ਕਹਿ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਯਾਦਵ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਬਾਹਰੋਂ ਸਮਰਥਨ ਦੇਣਗੇ ਤਾਂ ਜੋ ਨਿਤੀਸ਼ ਭਾਜਪਾ ਨੇੜੇ ਨਾ ਜਾਵੇ।

Send this to a friend