Skip to content
Independent perspectives. Global stories.
BREAKING

ਪੰਜਾਬ ਤੋਂ ਹਰਿਆਣੇ ਵੱਲ ਆਮ ਵਾਂਗ ਚੱਲੇ ਨਿੱਜੀ ਵਾਹਨ

Share this story

ਪੁਲਿਸ ਨੇ ਛੇ ਥਾਵਾਂ ’ਤੇ ਕੀਤੀ ਨਾਕੇ ਬੰਦੀ, ਇਨੈਲੋ ਦਾ ਐਲਾਨ ਰਿਹਾ ਫੋਕਾ ਡਰਾਵਾ

image ਸਰਦੂਲਗੜ੍ਹ, 10 ਜੁਲਾਈ (ਬਲਜੀਤ ਪਾਲ, ਵਿਪਨ)- ਇਨੈਲੋ ਵੱਲੋਂ ਪੰਜਾਬ ਦੇ ਵਾਹਨ ਹਰਿਆਣਾ ਵਿੱਚ ਵੜ੍ਹਨ ਤੋਂ ਰੋਕਣ ਦੀ ਦਿੱਤੀ ਚੇਤਾਵਨੀ ਫੋਕੀ ਚੇਤਾਵਨੀ ਹੀ ਸਾਬਤ ਹੋਈ। ਚਾਹੇ ਪੰਜਾਬ ਪੁਲੀਸ ਨੇ ਸਰਦੂਲਗੜ੍ਹ ਤਹਿਸੀਲ ਦੀਆਂ ਹਰਿਆਣੇ ਨਾਲ ਲੱਗਦੀਆਂ ਛੇ ਥਾਵਾਂ ’ਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸਖ਼ਤ ਨਾਕਾ ਬੰਦੀ ਕੀਤੀ ਸੀ ਪਰ ਕਿਧਰੇ ਵੀ ਕਿਸੇ ਕਿਸਮ ਦੇ ਵਿਰੋਧ ਜਾਂ ਵਾਹਨ ਰੋਕ ਕੇ ਪੰਜਾਬ ਵੱਲ ਮੋੜਨ ਦੀ ਘਟਨਾ ਨਹੀਂ ਵਾਪਰੀ । ਉਪ ਕਪਤਾਨ ਪੁਲੀਸ ਸੰਜੀਵ ਕੁਮਾਰ ਗੋਇਲ ਨੇ ਦੱਸਿਆ ਅਸੀਂ ਸਿਰਸਾ ਵੱਲੋਂ ਆਉਂਦੇ ਰਸਤੇ ’ਤੇ ਝੰਡਾ ਖੁਰਦ, ਡਿੰਗ ਵਲੋਂ ਆਉਂਦੇ ਰਸਤੇ ’ਤੇ ਸੰਘਾ, ਰਤੀਆਂ ਤੋਂ ਆਉਂਦੇ ਰਸਤੇ ’ਤੇ ਆਹਲੂਪੁਰ , ਰੋੜੀ ਵੱਲੋਂ ਆਉਂਦੇ ਰਸਤੇ ’ਤੇ ਸਰਦੂਲੇਵਾਲਾ ਅਤੇ ਸੂਰਤੀਆਂ ਵੱਲੋਂ ਆਉਂਦੇ ਰਸਤੇ ’ਤੇ ਨਥੇਹਾ ਕੋਲ ਨਾਕੇ ਲਗਾਏ ਸਨ। ਉਨ੍ਹਾਂ ਦੱਸਿਆ ਪੰਜਾਬ ਦੀਆਂ ਸਰਕਾਰੀ ਬੱਸਾਂ ਰੋਡਵੇਜ਼ ਵੱਲੋਂ ਪਹਿਲਾਂ ਕੀਤੇ ਐਲਾਣ ਮੁਤਾਬਿਕ ਨਹੀਂ ਚੱਲੀਆਂ ਪਰ ਹੋਰ ਨਿੱਜੀ ਵਾਹਨ ਅਤੇ ਬੱਸਾਂ ਆਮ ਵਾਂਗ ਚੱਲੀਆਂ। ਹਰਿਆਣੇ ਵੱਲ ਜਾਂਦੇ ਕਿਸੇ ਵੀ ਵਾਹਨ ਚਾਲਕ ਨੇ ਕੋਈ ਡਰ ਜਾਂ ਭੈਅ ਮਹਸੂਸ ਨਹੀਂ ਕੀਤਾ। ਹਰਿਆਣੇ ਵਾਲੇ ਪਾਸਿਓਂ ਵੀ ਵਾਹਨ ਆਮ ਵਾਂਗ ਪੰਜਾਬ ਵਿੱਚ ਆਏ ਅਤੇ ਆਪਣੇ ਕੰਮ ਨਿਬੇੜ ਕੇ ਵਾਪਸ ਵੀ ਪਰਤੇ।
ਪੰਜਾਬ ਦੇ  ਡੱਬਵਾਲੀ ਤਲਵੰਡੀ, ਡਿੰਗ ਰੋਡ ਅਤੇ ਹਰਿਆਣੇ ਦੇ ਹੋਰਨਾਂ ਰਸਤਿਆਂ ਰਾਹੀਂ ਕੁੱਝ ਕੁ ਕਿੱਲੋਮੀਟਰ ਹਰਿਆਣਾਂ ਦੀ ਹੱਦ ’ਚ ਦਾਖ਼ਲ ਹੋ ਕੇ ਮੁੜ ਪੰਜਾਬ ਵਿੱਚ ਆਉਣ ਵਾਲੀਆਂ ਨਿੱਜੀ ਬੱਸਾਂ ਵੀ ਆਮ ਚੱਲੀਆਂ। ਕਿਸਾਨ ਆਗੂ  ਬਾਬੂ ਸਿੰਘ ਧਿੰਗੜ, ਬਿੱਕਰਜੀਤ ਸਿੰਘ ਸਾਧੂਵਾਲਾ ਅਤੇ  ਕਾਮਰੇਡ ਲਾਲ ਚੰਦ ਅਤੇ ਨੇ ਕਿਹਾ ਇਨੈਲੋ ਦਾ ਇਹ ਐਲਾਣ ਰਾਜਨੀਤਿਕ ਰੋਟੀਆਂ ਸੇਕਣ ਵਾਲਾ ਸੀ। ਇਸ ਤਰ੍ਹਾਂ ਦੀਆਂ ਮਾੜੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ। ਸੱਤਾ ਦੇ ਭੁੱਖੇ ਨੇਤਾ ਲੋਕਾਂ ਦੀਆਂ ਚਾਲਾਂ ਹੁਣ ਆਮ ਲੋਕਾਂ ਦੀ ਸਮਝ ਪੈਣ ਲੱਗ ਪਈਆਂ ਹਨ ਇਸੇ ਕਾਰਨ ਹਰ ਵਾਰ ਇਨੈਲੋ ਦੇ ਉਮੀਦਵਾਰ ਜਿਤਾਉਣ ਵਾਲਾ ਰੋੜੀ ਹਲਕਾ ਵੀ ਭੜਕਾਹਟ ਤੋਂ ਦੂਰ ਰਿਹਾ ।ਹਰਿਆਣੇ ਦੇ ਮਲੜ੍ਹੀ ਪਿੰਡ ਤੋਂ ਪੰਜਾਬ ਦੇ ਸਰਦੂਲਗੜ੍ਹ ਵਿੱਚ ਹਰ ਰੋਜ਼ ਪੜ੍ਹਨ ਆਉਂਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਕਿਹਾ ਸਾਡੀ ਪੰਜਾਬ ਨਾਲ ਗੂੜੀ ਸਾਂਝ ਹੈ ਇਹ ਨੇਤਾਵਾਂ ਦੀਆਂ ਕੁਰਸੀਆਂ ਲਈ ਕਦੇ ਵੀ ਨਹੀਂ ਟੁੱਟਣੀ।  ਉਨ੍ਹਾਂ ਕਿਹਾ ਮੇਰੇ ਨਾਨਕੇ ਪੰਜਾਬ ’ਚ ਹਨ ਮੇਰੀਆਂ ਭੂਆ ਪੰਜਾਬ ਵਿੱਚ ਵਿਆਹੀਆਂ ਹੋਈਆਂ ਹਨ ਫਿਰ ਅਸੀਂ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਵਿੱਚ ਵੜ੍ਹਨ ਤੋਂ ਕਿਵੇਂ ਰੋਕ ਸਕਦੇ ਹਾਂ।
ਭਾਜਪਾ ਦੇ  ਪਵਨ ਜੈਨ ਨੇ ਕਿਹਾ ਸਰਦੂਲਗੜ੍ਹ ਦੀਆਂ ਅੱਧੀਆਂ ਦੁਕਾਨ. ਦਾ ਸਮਾਨ ਹਰਿਆਣੇ ਦੇ ਲੋਕ ਖਰੀਦ ਕੇ ਲਿਜਾਂਦੇ ਹਨ । ਸਦੀਆਂ ਦੀ ਸਾਂਝ ਵੋਟ ਵਟੋਰੂ ਪਾਰਟੀਆਂ ਦੇ ਐਲਾਣਾ ਨਾਲ ਨਹੀਂ ਟੁਟ ਸਕਦੀ । ਉਨ੍ਹਾਂ ਕਿਹਾ ਇਨੈਲੋ ਜਦੋਂ ਸੱਤਾ ’ਚ ਹੁੰਦੀ ਹੈ ਤਾਂ ਚੁੱਪ ਰਹਿਦੀ ਹੈ ਜਦੋਂ ਆਪਣੇ ਮੰਦੇ ਕੰਮਾਂ ਕਾਰਨ ਬਾਹਰ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਬਿਨ ਸਿਰ ਪੈਰੇ ਐਲਾਣ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ’ਤੇ ਚੱਲ ਪੈਂਦੀ ਹੈ।

WRITTEN BY