Skip to content
Independent perspectives. Global stories.
BREAKING

1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹਰ ਨਾਗਰਿਕ ਵੋਟ ਜ਼ਰੂਰ ਬਣਵਾਏ : ਡੀ.ਸੀ. ਪ੍ਰਦੀਪ ਸੱਭਰਵਾਲ

Share this story

image ਤਰਨਤਾਰਨ, 10 ਜੁਲਾਈ (ਆਹਲੂਵਾਲੀਆ, ਰਵਿੰਦਰ ਕਕੜ)- ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਅੱਜ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਚੋਣ ਬੂਥਾਂ ਦਾ ਦੌਰਾ ਕਰਕੇ ਜਿੱਥੇ ਬੀ.ਐਲ.ਓਜ਼ ਦੀ ਹਾਜ਼ਰੀ ਚੈਕ ਕੀਤੀ ਗਈ ਉੱਥੇ ਬੀ.ਐਲ.ਓਜ਼ ਕੋਲ ਵੋਟ ਬਣਵਾਉਣ ਲਈ ਆਏ ਫ਼ਾਰਮਾਂ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲੀ ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਜ਼ਿਲ੍ਹੇ ਦਾ ਹਰੇਕ ਨਾਗਰਿਕ ਜੋ ਕਿ ਮਤਦਾਤਾ ਨਹੀਂ ਹੈ, ਆਪਣੀ ਵੋਟ ਜ਼ਰੂਰ ਬਣਵਾਏ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 1 ਜੁਲਾਈ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਵੋਟਰ ਸੁਧਾਈ ਮੁਿਹੰਮ ਅਧੀਨ ਯੋਗਤਾ ਮਿਤੀ 01.01.17 ਨੂੰ ਅਧਾਰ ਮੰਨ ਕੇ 31 ਜੁਲਾਈ ਤੱਕ ਨਵੀਂਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਅੱਜ ਜ਼ਿਲ੍ਹੇ ਦੇ ਸਮੂਹ ਬੂਥਾਂ ’ਤੇ ਬੀ.ਐਲ.ਓਜ਼ ਵੱਲੋਂ ਹਾਜ਼ਰ ਰਹਿ ਕੇ ਨਵੀਂਆਂ ਵੋਟਾਂ ਬਣਵਾਉਣ, ਵੋਟਾਂ ਕਟਵਾਉਣ ਅਤੇ ਦਰੁਸਤੀ ਸਬੰਧੀ ਫ਼ਾਰਮ ਹਾਸਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਵੀ ਜ਼ਿਲ੍ਹੇ ਦੇ ਸਮੂਹ ਬੂਥਾਂ ’ਤੇ ਬੀ.ਐਲ.ਓਜ਼ ਹਾਜ਼ਰ ਰਹਿ ਕੇ ਫ਼ਾਰਮ ਪ੍ਰਾਪਤ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਆਮ ਦਿਨਾਂ ਵਿੱਚ ਕੋਈ ਵੀ ਵਿਅਕਤੀ ਆਪਣੀ ਵੋਟ ਬਣਾਉਣ ਲਈ, ਕਟਵਾਉਣ ਲਈ, ਦਰਸੁਤੀ ਲਈ ਅਤੇ ਪਤਾ ਬਦਲਣ ਦੀ ਸੂਰਤ ਵਿੱਚ ਉਸੇ ਹਲਕੇ ਵਿੱਚ ਨਵੇਂ ਪਤੇ ’ਤੇ ਵੋਟ ਬਣਾਉਣ ਲਈ ਫ਼ਾਰਮ ਨੰ. 6,7,8 ਅਤੇ 8 ਓ ਭਰ ਕੇ ਸਬੰਧਤ ਬੀ.ਐਲ.ਓ. ਨੂੰ ਜਾਂ ਐਸ.ਡੀ.ਐਮ. ਦਫ਼ਤਰ ਵਿਖੇ ਦੇ ਸਕਦਾ ਹੈ। ਡਿਪਟੀ ਕਮਿਸ਼ਨਰ ਅਨੁਸਾਰ ਇਸ ਤੋਂ ਇਲਾਵਾ ਈ.ਆਰ.ਓ. ਨੈਟ ਪੋਰਟਲ ਐਨ.ਵੀ.ਐਸ.ਪੀ. ਪੋਰਟਲ (ਹਟਟਪ://ਨਵਸਪ.ਨਿ) ’ਤੇ ਜਾ ਕੇ ਆਨ ਲਾਈਨ ਵੀ ਭਰਿਆ ਜਾ ਸਕਦਾ ਹੈ। ਜਿਸ ਦਾ ਬਾਅਦ ਵਿੱਚ ਬੀ.ਐਲ.ਓਜ਼ ਵੱਲੋਂ ਪ੍ਰਮਾਣੀਕਰਨ ਕੀਤਾ ਜਾਵੇਗਾ ਅਤੇ ਇਸ ਬਾਰੇ ਸਬੰਧਤ ਵੋਟਰ ਨੂੰ ਮੋਬਾਇਲ ਜਾਂ ਈ-ਮੇਲ ’ਤੇ ਦੱਸ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਾਲਾ ਚੱਕ, ਐਲੀਮੈਂਟਰੀ ਸਕੂਲ ਗੋਹਲਵੜ੍ਹ, ਗੁਰੂ ਅਰਜਨ ਦੇਵ ਸਰਕਾਰੀ ਐਲੀਮੈਂਟਰੀ ਸਕੂਲ ਨੂਰਦੀ ਰੋਡ, ਸ੍ਰੀ ਗੁਰੂ ਅਰਜਨ ਦੇਵ ਸੈਕੰਡਰੀ ਸਕੂਲ ਤਰਨਤਾਰਨ, ਐਸ.ਜੀ.ਏ.ਡੀ ਕਾਲਜ ਨੂਰਦੀ ਰੋਡ, ਐਸ.ਡੀ. ਹਾਈ ਸਕੂਲ ਤਰਨਤਾਰਨ ਵਿਖੇ ਸਥਿਤ ਚੋਣ ਬੂਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਵੀ ਮੌਜੂਦ ਸਨ।

WRITTEN BY