Skip to content
Independent perspectives. Global stories.
BREAKING

ਭੁੱਚੋ-ਨਥਾਣਾ ਸੜਕ ਦਾ ਬੁਰਾ ਹਾਲ-ਰਾਹਗੀਰ ਪ੍ਰੇਸ਼ਾਨ

Share this story

image ਭੁੱਚੋ ਮੰਡੀ, 9 ਜੁਲਾਈ (ਚਰਨਜੀਤ ਨਥਾਣਾ)- ਬਠਿੰਡਾ ਤੋਂ ਮੋਗੇ ਵਾਇਆ ਭੁੱਚੋ ਨਥਾਣਾ ਭਗਤਾ ਰੋਡ ਦਾ ਏਨਾਂ ਬੁਰਾ ਹਾਲ ਹੈ ਕਿ ਇਸ ਸੜਕ ਤੋਂ ¦ਘਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਿਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਬਠਿੰਡਾ ਚੰਡੀਗੜ੍ਹ ਰੋਡ ਤੋਂ ਭੁੱਚੋ ਕੈਂਚੀਆਂ ਰਾਹੀ ਨਥਾਣੇ ਪਾਸੇ ਮੁੜਨ ਤੇ ਸੜਕ ਨੇ ਕੱਚੇ ਰਾਸਤੇ ਦਾ ਰੂਪ ਧਾਰਨ ਕੀਤਾ ਹੋਇਆ ਇਝ ਲੱਗਦਾ ਇੱਥੇ ਕੋਈ ਸੜਕ ਹੈ ਹੀ ਨਹੀ। ਭੁੱਚੋ ਕਲਾਂ ਦੇ ਗੁਰਦੁਆਰਾ ਸਾਹਿਬ ਕੋਲ ਤਾਂ ਥਾਂ ਥਾਂ ਟੋਏ ਪਏ ਹੋਏ ਹਨ, ਜਿਨ੍ਹਾਂ ਵਿੱਚ ਮੀਂਹ ਪੈਣ ਤੇ ਪਾਣੀ ਜਮ੍ਹਾਂ ਹੋ ਜਾਂਦਾ ਜਿਸ ਕਾਰਨ ਕਦੋਂ ਵੀ ਕੋਈ ਅਣਸੁਖਾਵੀਂ ਘਟਨਾ  ਵਾਪਰ ਸਕਦੀ ਹੈ। ਇਸੇ ਤਰ੍ਹਾਂ ਹੀ ਪਿੰਡ ਪੂਹਲੇ ਆਉਂਦੇ ਹੀ ਗੁਰਦੁਆਰਾ ਸਾਹਿਬ ਕੋਲ ਸੜਕ ਤੇ ਪਏ ਟੋਇਆਂ ਵਿੱਚ ਵੀ ਮੀਂਹ ਪੈਣ ਤੋਂ ਬਾਦ ਕਈ ਕਈ ਦਿਨ ਪਾਣੀ ਖੜਾ  ਰਹਿੰਦਾ ਹੈ। ਮੰਡੀ ਨਿਵਾਸੀ ਜਤਿੰਦਰਪਾਲ ਸਿੰਘ ਵਿੱਕੀ,ਕਾਲਾ ਸਿੰਘ ਭੁੱਚੋ ਤੇ ਤਰਸੇਮ ਸਿੰਘ ਪੂਹਲਾ ਨੇ ਦੱਸਿਆਂ ਕਿ ਠੇਕੇਦਾਰਾਂ ਵੱਲੋਂ ਘਟੀਆਂ ਮਟੀਰੀਅਲ ਲਾਉਣ ਨਾਲ ਸੜਕ ਛੇਤੀ ਟੁੱਟਣ ਲੱਗ ਜਾਦੀ ਹੈ ਤੇ ਫਿਰ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕ ਪਾਣੀ ਦੀ ਮਾਰ ਵਿੱਚ ਆ ਕੇ ਟੋਇਆ ਦਾ ਰੂਪ  ਲੈ ਲੈਂਦੀ। ਲੋਕਾਂ ਦੀ ਪ੍ਰਸ਼ਾਸਨ ਕੋਲੋ ਮੰਗ ਹੈ ਕਿ ਉਹ ਸੜਕ ਵੱਲ ਧਿਆਨ ਦੇਣ ਤੇ ਜਲਦ ਹੀ ਇਸ ਦੀ ਮੁਰੰਮਤ ਕੀਤੀ ਜਾਵੇ।

WRITTEN BY