Skip to content
Independent perspectives. Global stories.
BREAKING

ਬੀ.ਡੀ.ਪੀ.ਓ. ਬੀਬਾ ਦਵਿੰਦਰ ਕੌਰ ਬਰਾੜ ਨੇ ਬਲਾਕ ਮੋਗਾ-2 ਦਾ ਚਾਰਜ ਸੰਭਾਲਿਆ

Share this story

image ਫਿਰੋਜ਼ਸ਼ਾਹ, 9 ਜੁਲਾਈ  (ਗੁਰਤਾਰ ਸਿੰਘ ਸਿਧੂ)- ਬਲਾਕ ਘਲ ਖੁਰਦ ਵਿਖੇ ਬੀ ਡੀ ਪੀ ਓ ਸੇਵਾ ਨਿਭਾ ਰਹੇ ਸ੍ਰੀਮਤੀ ਦਵਿੰਦਰ ਕੌਰ ਬਰਾੜ ਨੇ ਬਲਾਕ  ਮੋਗਾ-2 ਦਾ ਚਾਰਜ ਸੰਭਾਲ ਲਿਆ ਹੈ ਗਲਬਾਤ ਕਰਦਿਆ ਸ੍ਰੀਮਤੀ ਬਰਾੜ ਕਿਹਾ ਨੇ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਲਈ ਪਲਾਟ ਤਿਆਰ ਕਰ ਹਲਕਾ ਵਿਧਾਇਕ ਦੇ ਧਿਆਨ ਚ ਲਿਆ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਦਿਤੀਆਂ ਜਾਂਦੀਆ ਸਹੂਲਤਾਂ ਨੂੰ ਜਮੀਨੀ ਪਧਰ ਤਕ ਪਹੁੰਚਾ ਕੇ ਵਿਕਾਸ ਕਰਵਾਇਆ ਜਾਵੇ।  ਜਿਕਰਯੋਗ ਹੈ ਕਿ ਬਲਾਕ ਘਲ ਖੁਰਦ ਵਿਖੇ ਡਿਊਟੀ ਦੌਰਾਨ ਇਹਨਾਂ ਦੀ ਯੋਗ ਅਗਵਾਈ ਸਦਕਾ ਘਲ ਖੁਰਦ ਅਧੀਨ ਪੈਂਦੇ ਕਈ ਪਿੰਡ ਨਮੂਨੇ ਦੇ ਪਿੰਡ ਬਣ ਜਿਲਾ ਪਧਰ ਤਕ ਹੀ ਨਹੀ ਬਲਕਿ ਲਖਨਊ ਵਿਖੇ ਰਾਸ਼ਟਰੀ ਪਧਰ ਤਕ ਘਲ ਖੁਰਦ ਬਲਾਕ ਦਾ ਨਾਂ ਰੌਸ਼ਨ ਕਰ ਚੁਕੇ ਹਨ । ਚਾਰਜ਼ ਸੰਭਾਲਣ ਦੌਰਾਨ ਉਹਨਾ ਦੇ ਨਾਲ ਮੇਹਰ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ  ਡਾ ਜਗਸੀਰ  ਸਿੰਘ ਗਿਲ ਨਿਜੀ ਸਕਤਰ ਵਿਧਾਇਕ ਡਾ ਹਰਜੋਤ ਕਮਲ, ਰਾਕੇਸ਼ ਕੁਮਾਰ, ਬਲਦੇਵ ਸਿੰਘ ਖੁਖਰਾਣਾ , ਪ੍ਰੀਤਮ ਸਿੰਘ ਕਾਹਨ ਸਿੰਘ ਵਾਲਾ ,  ਮਲ ਸਿੰਘ ਸੰਮਤੀ ਚੇਅਰਮੈਨ, ਚਰਨਜੀਤ ਕੌਰ ਲੇਖਾਕਾਰ, ਗੁਰਦੌਰ ਸਿੰਘ ਪੰਚਾਇਤ ਸਕਤਰ, ਰਵਿੰਦਰਜੀਤ ਵੀ ਡੀ ਓ ਕਰਮਜੀਤ ਕੌਰ ਏ ਪੀ  ਓ . ਵਿਜੈ ਕੁਮਾਰ ਜੇ ਈ . ਮੁਨੀਸ਼ ਸੁਪਰਡੈਂਟ  ਤੋ ਇਲਾਵਾ ਬਲਾਕ ਦਾ ਸਟਾਫ ਹਾਜ਼ਰ ਸੀ ਜਿਹਨਾਂ ਸ੍ਰੀਮਤੀ ਦਵਿੰਦਰ ਕੌਰ ਬਰਾੜ ਨੂੰ ਜੀਅ ਆਇਆਂ ਕਹਿੰਦਿਆਂ ਸਵਾਗਤ ਕੀਤਾ।

WRITTEN BY