Skip to content
Independent perspectives. Global stories.
BREAKING

ਬੀਬਾ ਹਰਸਿਮਰਤ ਬਾਦਲ ਨੇ ਪੰਜਾਬ ’ਚ ਪਹਿਲੇ ਮਕੀ ਆਧਾਰਿਤ ਫੂਡ ਪਾਰਕ ਦਾ ਨੀਂਹ ਪਥਰ ਰਖਿਆ

Share this story

ਪੇਂਡੂ ਇਲਾਕੇ ਵਿਚ ਰੁਜ਼ਗਾਰ ਪੈਦਾ ਕਰਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਲ ਨਿਗਰ ਕਦਮ

image ਫਗਵਾੜਾ, 7 ਜੁਲਾਈ- ਸੂਬੇ ਅੰਦਰ ਪਹਿਲਾ ਮਕੀ ਆਧਾਰਿਤ ਮੈਗਾ ਫੂਡ ਪਾਰਕ ਤਿਆਰ ਹੋਣ ਨਾਲ ਪੰਜਾਬ ਅੰਦਰ ਫਸਲੀ ਵਿਭਿੰਨਤਾ ਨੂੰ ਤਕੜਾ ਹੁਲਾਰਾ ਮਿਲੇਗਾ। ਇਸ ਮੈਗਾ ਫੂਡ ਪਾਰਕ ਦਾ ਨੀਂਹ ਪਥਰ ਅਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਰਖਿਆ ਗਿਆ ਹੈ। ਇਸ ਫੂਡ ਪਾਰਕ ਨੂੰ ਫਗਵਾੜਾ ਦੇ ਨਾਲ ਲਗਦੇ ਪਿੰਡ ਰੇਹਾਨਾ ਜਟਾਂ ਵਿਖੇ ਮੈਸਰਜ਼ ਸੁਖਜੀਤ ਮੈਗਾ ਫੂਡ ਪਾਰਕ ਐਂਡ ਇੰਫਰਾ ਲਿਮਟਿਡ ਵਲੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪਾਰਕ ਵਿਚ ਮਕੀ ਤੋਂ ਦੂਜੀਆਂ ਖੁਰਾਕੀ ਵਸਤਾਂ ਤਿਆਰ ਕਰਨ ਲਈ ਇਕ 105 ਕਰੋੜ ਰੁਪਏ ਦੀ ਲਾਗਤ ਵਾਲਾ ਮੁਖ ਯੂਨਿਟ ਲਾਇਆ ਜਾਵੇਗਾ। ਇਸ ਪ੍ਰੋਸੈਸਿੰਗ ਯੂਨਿਟ ਦੀ ਰੋਜ਼ਾਨਾ 500 ਮੀਟਰਿਕ ਟਨ ਮਕੀ ਨੂੰ ਪੀਹਣ ਦੀ ਸਮਰਥਾ ਹੋਵੇਗੀ। ਜਿਸ ਨਾਲ ਦੁਆਬਾ ਖੇਤਰ ਵਿਚ ਮਕੀ ਦੀ ਖੇਤੀ ਨੂੰ ਤਕੜਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ ਜੋ  ਕਿ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਸਹਾਈ ਹੋਵੇਗੀ। ਅਜ ਇਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਸਾਧਵੀ ਨਿਰੰਜਣ ਜਯੋਤੀ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਸ੍ਰੀ ਵਿਜੇ ਕੁਮਾਰ ਸਾਂਪਲਾ ਸਮੇਤ ਇਸ ਪਾਰਕ ਦਾ ਨੀਂਹ ਪਥਰ ਰਖਣ ਮਗਰੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਫੂਡ ਪਾਰਕ ਕਿਸਾਨਾਂ ਨੂੰ ਫਲਾਂ ਅਤੇ ਸ਼ਬਜੀਆਂ ਦੀ ਤੁੜਾਈ ਦੌਰਾਨ ਅਤੇ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ। ਆਪਣੇ ਭਾਸ਼ਣ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਸੁਫਨਾ ਪੂਰਾ ਕਰਨ ਲਈ  ਉਹਨਾਂ ਦਾ ਮੰਤਰਾਲਾ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਹਲਾਸ਼ੇਰੀ ਦਿੰਦਾ ਹੈ। ਇਸ ਗਲ ਨੂੰ ਧਿਆਨ ਵਿਚ ਰਖਦਿਆਂ ਅਸੀਂ ਪੰਜਾਬ ਵਾਸਤੇ ਤਿੰਨ ਮੈਗਾ ਫੂਡ ਪਾਰਕਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹਨਾਂ ਵਿਚੋਂ ਇਕ ਫੂਡ ਪਾਰਕ ਫਾਜ਼ਿਲਕਾ ਵਿਚ ਚਾਲੂ ਕੀਤਾ ਜਾ ਚੁਕਿਆ ਹੈ ਤੇ ਦੂਜਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਪੀਏਆਈਸੀ) ਦੀ ਛਤਰ ਛਾਇਆ ਹੇਠ ਲੁਧਿਆਣਾ ਵਿਖੇ ਬਣ ਰਿਹਾ ਹੈ। ਫਗਵਾੜਾ ਫੂਡ ਪਾਰਕ ਬਾਰੇ ਗਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਪਾਰਕ ਨੂੰ 123 ਕਰੋੜ ਰੁਪਏ ਦੀ ਲਾਗਤ ਨਾਲ 55 ਏਕੜ ਦੇ ਖੇਤਰ ਵਿਚ ਬਣਾਇਆ ਜਾ ਰਿਹਾ ਹੈ।

WRITTEN BY