Skip to content
Independent perspectives. Global stories.
BREAKING

ਸਮਰਾਲਾ ਪੁਲਿਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

Share this story

image ਸਮਰਾਲਾ, 7 ਜੁਲਾਈ (ਕਮਲਜੀਤ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਜਿਲਾ ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ.ਪੀ.ਆਈ. ਰਵਿੰਦਰਪਾਲ ਸਿੰਘ ਸਿੱਧੂ ਨੇ ਐਸ.ਐਸ.ਪੀ. ਦਫਤਰ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਹੈ ਕਿ ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਗੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਰਾਲਾ ਥਾਣਾ ਦੇ ਐਸ.ਐਚ.ਓ. ਮਨਜੀਤ ਸਿੰਘ ਵੱਲੋਂ ਮੁਕੱਦਮਾ ਨੰਬਰ 180 ਮਿਤੀ 19 ਜੂਨ 2017 ਨੂੰ ਧਾਰਾ 21/61/85 ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਸਮਰਾਲਾ ਵਿਚ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਮਨਾਰਕੋ ਦੀ ਪੁੱਛਗਿਛ ਦੌਰਾਨ ਫਿਗਰ ਹੋਏ ਜਤਿੰਦਰਪਾਲ ਸਿੰਘ ਪੁੱਤਰ ਜਬਰ ਸਿੰਘ ਵਾਸੀ ਜਮਾਇਤਗੰਜ, ਥਾਣਾ ਬੋਹਾਗਾਓ ਯੂ.ਪੀ. ਹਾਲ ਵਾਸੀ ਪਟੇਲ ਗਾਰਡਨ ਨਵੀਂ ਦਿੱਲੀ ਨੂੰ ਬੀਤੀ ਰਾਤ ਇੰਸਪੈਕਟਰ ਮਨਜੀਤ ਸਿੰਘ ਥਾਣਾ ਸਮਰਾਲਾ ਵੱਲੋਂ ਮੁਰਥਲ ਜੀਟੀ ਰੋਡ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ, ਦੌਰਾਨੇ ਤਫਤੀਸ ਜਤਿੰਦਰਪਾਲ ਸਿੰਘ ਦੇ ਇੰਕਸਾਫ ਪਰ ਦੋਸ਼ੀ ਜਤਿੰਦਰਪਾਲ ਸਿੰਘ ਤੋਂ 150 ਗ੍ਰਾਮ ਹੈਰੋਇਨ ਡੀ.ਐਸ.ਪੀ. ਸਮਰਾਲਾ ਗੁਰਿੰਦਰਪਾਲ ਸਿੰਘ ਦੀ ਹਾਜਰੀ ਵਿਚ ਸਪੋਰਟਸ ਗਰਾਊਂਡ ਮਾਲਵਾ ਕਾਲਜ ਬੌਂਦਲੀ ਤੋਂ ਬਰਾਮਦ ਕਰਕੇ ਕਥਿਤ ਦੋਸ਼ੀ ਜਤਿੰਦਰਪਾਲ ਸਿੰਘ ਦੇ ਵਿਰੁੱਧ ਮੁਕੱਦਮਾ ਨੰਬਰ 197 ਮਿਤੀ 07 ਜੁਲਾਈ 2017 ਨੂੰ ਧਾਰਾ 21,29/61/85 ਐਨ.ਡੀ.ਪੀ.ਐਸ. ਤਹਿਤ ਸਮਰਾਲਾ ਵਿਚ ਰਜਿਸਟਰ ਕੀਤਾ ਗਿਆ।

WRITTEN BY