ਭਾਈ ਰੂੁਪਾ, 5 ਜੁਲਾਈ (ਜਜਵੀਰ ਜਲਾਲ)- ਹਲਕਾ ਰਾਮਪੁਰਾ ਫੂੁਲ ਦੇ ਪਿੰਡ ਭਾਈ ਰੂਪਾ ਵਿਖੇ ਨਗਰ ਪੰਚਾਇਤ ਦੇ ਦਫਤਰ ਵਿਚ ਕੰਮ ਕਰ ਰਹੇ ਸਫਾਈ ਸੇਵਕਾ ਵਲੋਂ ਪਿਛੇ ਤੋਂ ਜਿਆਦਾ ਤਨਖਾਹਾ ਆਉਣ ਸਬੰਧੀ ਅਤੇ ਅਗੇ ਮਜਦੂਰ ਸਫਾਈ ਸੇਵਕਾ ਨੂੰ ਘਟ ਦੇਣ ਸਬੰਧੀ ਨਗਰ ਪੰਚਾਇਤ ਦਫਤਰ ਭਾਈ ਰੂਪਾ ਗੇਟ ਦੇ ਮੂਹਰੇ ਵਡੀ ਗਿਣਤੀ ਵਿਚ ਕੁਝ ਐਮ ਸੀ ਸਹਿਬਾਨਾ ਦੀ ਮੌਜੂਦਗੀ ਵਿਚ ਧਰਨਾ ਦਿਤਾ ਗਿਆ ਜਿਸ ਵਿਚ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਅਤੇ ਕਲਰਕ ਜਸਪਾਲ ਸਿੰਘ ਵਿਰੁਧ ਜੰਮ ਕੇ ਨਾਹਰੇਬਾਜੀ ਕੀਤੀ ਗਈ।ਜਾਣਕਾਰੀ ਅਨੁਸਾਰ ਦਫਤਰ ਵਿਚ ਕੰਮ ਕਰ ਰਹੇ 27 ਦੇ ਲਗਭਗ ਸਫਾਈ ਸੇਵਕਾ ਦੇ ਆਗੂ ਵਲੋਂ ਪਤਰਕਾਰਾ ਨਾਲ ਗਲਬਾਤ ਕਰਦਿਆ ਕਿਹਾ ਹੈ ਕਿ ਸਾਨੂੰ ਪਿਛਲੇ ਲੰਮੇ ਸਮੇ ਤੋਂ ਹੀ ਪਿਛੇ ਤੋਂ ਜਿਆਦਾ ਅਤੇ ਸਾਨੂੰ ਘਟ ਤਨਖਾਹ ਦਿਤੀ ਜਾ ਰਹੀ ਸੀ।ਜੋ ਕਿ ਸਾਨੂੰ ਕਲਰਕ ਜਸਪਾਲ ਸਿੰਘ ਵਲੋਂ ਤਨਖਾਹ ਵੰਡੀ ਜਾਂਦੀ ਸੀ।ਅਸੀ ਕਈ ਵਾਰ ਅਵਾਜ ਉਠਾਈ ਸੀ ਪਰ ਕਿਸੇ ਦੇ ਵੀ ਕੰਨ ਤੇ ਜੂੰ ਨਹੀ ਸਰਕੀ ਪਰ ਸਾਨੂੰ ਅਕ ਕੇ ਅਜ ਇਸ ਦਫਤਰ ਦੇ ਗੇਟ ਅਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।ਸਾਡੀ ਮੰਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬਣਦੀ ਰਹਿੰਦੀ ਤਨਖਾਹ ਸਾਨੂੰ ਦਿਤੀ ਜਾਵੇ। ਇਸ ਸਮੇਂ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਅਤੇ ਐਮ ਸੀ ਮਾਸਟਰ ਜਸਵੀਰ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ ਮੰਡੇਰ,ਮੇਵਾ ਰਾਮ, ਬੂਟਾ ਸਿੰਘ,ਕੁਲਦੀਪ ਸਿੰਘ ਮੰਗਾ ਅਤੇ ਕਾਂਗਰਸ ਪਾਰਟੀ ਦੇ ਆਗੂ ਤੀਰਥ ਸਿੰਘ ਸਿਧੂ ਵਲੋ ਸਫਾਈ ਸੇਵਕਾ ਦੇ ਹਕ ਵਿਚ ਅਵਾਜ ਉਠਾਉਣ ਲਈ ਅਤੇ ਭਰੋਸਾ ਦਵਾਇਆ ਹੈ ਕਿ ਰਹਿੰਦੀ ਬਣਦੀ ਤਨਖਾਹ ਸਫਾਈ ਸੇਵਕਾ ਨੂੰ ਜ਼ਰੂਰ ਦਿਵਾਈ ਜਾਵੇਗੀ ਅਤੇ ਅਗੇ ਤੋਂ ਪਿਛੇ ਤੋਂ ਪੂਰੀ ਆਉਦੀ ਹੀ ਤਨਖਾਹ ਦਿਵਾਈ ਜਾਵੇਗੀ।ਤਾ ਜੋ ਕਿ ਇਹ ਗਰੀਬ ਪਰਿਵਾਰ ਆਪਣਾ ਘਰ ਦਾ ਗੁਜਾਰਾ ਅਸਾਨੀ ਨਾਲ ਚਲਾ ਸਕਣ। ਉਧਰ ਨਗਰ ਪੰਚਾਇਤ ਦੇ ਕਲਰਕ ਜਸਪਾਲ ਸਿੰਘ ਨਾਲ ਪਤਰਕਾਰਾ ਵਲੋਂ ਗਲਬਾਤ ਕੀਤੀ ਤਾ ਜਸਪਾਲ ਸਿੰਘ ਵਲੋਂ ਕਿਹਾ ਹੈ ਕਿ ਪ੍ਰਧਾਨ ਦੇ ਕਹਿਣ ਮੁਤਾਬਕ ਅਗੇ ਤਨਖਾਹ ਦਿਤੀ ਜਾ ਰਹੀ ਸੀ। ਪਤਰਕਾਰਾਂ ਵਲੋਂ ਉਧਰ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਨਾਲ ਫੋਨ ਤੇ ਗਲਬਾਤ ਕੀਤੀ ਤਾ ਉਹਨਾਂ ਕਿਹਾ ਹੈ ਕਿ ਪਿਛੇ ਤੋਂ ਹੋਏ ਟੈਂਡਰ ਮੁਤਾਬਕ ਬਣ ਕੇ ਆ ਰਹੀ ਹੀ ਤਨਖਾਹ ਸਫਾਈ ਸੇਵਕਾ ਦੇ ਠੇਕੇਦਾਰ ਨੂੰ ਦਿਤੀ ਜਾਂਦੀ ਸੀ ਜਿਨਾ ਵਿਚੋਂ ਕੋਈ ਵੀ ਪੈਸਾ ਸਾਡੇ ਕੋਲ ਨਹੀ ਰਖਿਆ ਜਾਂਦਾ ਸੀ ਤਾ ਹੁਣ ਨਵੇ ਟੈਂਡਰ ਪਾਏ ਹੋਏ ਹਨ ਜਦੋਂ ਜਿਨੀ ਵੀ ਤਨਖਾਹ ਪਾਸ ਹੋਵੇਗੀ ਉਸ ਮੁਤਾਬਕ ਹੀ ਫੇਰ ਸਫਾਈ ਸੇਵਕਾ ਨੂੰ ਠੇਕੇਦਾਰ ਰਾਹੀ ਹੀ ਦਿਤੀ ਜਾਵੇਗੀ। ਇਸ ਮੌਕੇ ਸਫਾਈ ਸੇਵਕ ਕਾਲਾ ਨਾਥ, ਰਖਵਾਲਾ ਨਾਥ, ਰੇਲੂ ਨਾਥ, ਸੁਖਾ ਨਾਥ, ਸਨੀ ਨਾਥ, ਰੇਸ਼ਮ ਨਾਥ, ਸਿਕੰਦਰ ਨਾਥ ਅਤੇ ਰਾਮਚੰਦ ਆਦਿ ਹਾਜ਼ਰ ਸਨ।