ਅਸਲਾ ਲਾਇਸੈਂਸ ਬਣਾਉਣ ਵਾਲਿਆਂ ਨੂੰ ਆਰਮਜ਼ ਐਕਟ ਦੀ ਜਾਣਕਾਰੀ ਹੋਣਾ ਜਰੂਰੀ : ਮੈਡਮ ਸਪਰਾ

image ਐਸ.ਏ.ਐਸ. ਨਗਰ, 5 ਜੁਲਾਈ (ਧਾਮੀ ਸ਼ਰਮਾ)- ਅਸਲਾ ਲਾਇਸੈਂਸ ਬਣਾਉਣ ਵਾਲਿਆਂ ਨੂੰ ਆਰਮਜ਼ ਐਕਟ 1959 ਅਤੇ ਆਰਮਜ਼ ਰੂਲਜ਼ 2016 ਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਆਪਣੇ ਕੰਮ ਕਾਜ ਨੂੰ ਪੁਰੀ ਪਾਰਦਰਸ਼ਤਾਂ ਅਤੇ ਕਾਰਜਕੁਸ਼ਲਤਾਂ ਨਾਲ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਸਲਾ ਲਾਈਸੈਂਸ ਬਣਾਉਣ ਵਾਲੇ ਸਿਵਲ ਅਤੇ ਪਿਲਸ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਆਰਮ ਐਕਟ ਅਤੇ ਆਰਮ ਰੂਲਾਂ ਦੀ ਜਾਣਕਾਰੀ ਦੇਣ ਲਈ ਵਰਕਸ਼ਾਪ-ਕਮ- ਇਕ ਰੋਜ਼ਾ ਸਿਖਲਾਈ ਕੈਂਪ ਦੌਰਾਨ ਆਪਣੇ ਸੰਬੋਧਨ ਵਿਚ ਕੀਤਾ।  ਸ੍ਰੀਮਤੀ ਸਪਰਾ ਨੇ ਦਸਿਆ ਕਿ ਵਰਕਸਾਪ ਦੌਰਾਨ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਅਸਲਾ ਜਾਰੀ ਕਰਨ ਸਬੰਧੀ ਰੂਲਾ ਮੁਤਾਬਿਕ ਕੰਮ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਦਿਤੀ ਗਈ ਤਾਂ ਜੋ ਰੂਲਾਂ ਮੁਤਾਬਿਕ ਹੀ ਅਸਲੇ ਦੇ ਲਾਈਸੈਂਸ ਜਾਰੀ ਹੋ ਸਕਣ। ਇਸ ਵਰਕਸ਼ਾਪ ਦੌਰਾਨ ਸਲਾਹਾਕਾਰ ਪੰਜਾਬ ਪੁਲਿਸ ਅਤੇ ਕੰਸਲਟੈਂਟ ਸਲਾਹਾਕਾਰ ਮਨੀਸਟਰੀ ਆਫ ਹੋਮ ਅਫੇਅਰ ਭਾਰਤ ਸਰਕਾਰ ਸ੍ਰੀ ਨੀਰਜ ਸ਼ਰਮਾ ਵਲੋਂ ਰੂਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਰਾਜ ਪਧਰ ਤੇ ਤਕਨੀਕੀ ਵਰਕਸ਼ਾਪਾ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਜ਼ਿਲ੍ਹੇ ਦੇ ਸਮੂਹ ਡਿਪਟੀ ਕਮਿਸ਼ਨਰ, ਜੋਨਲ ਆਈ.ਜੀ., ਡੀ.ਆਈ.ਜੀ. ਅਤੇ ਐਸ.ਐਸ.ਪੀ ਵੀ ਸ਼ਾਮਲ ਸਨ। ਵਰਕਸ਼ਾਪ ਵਿਚ ਐਸ.ਡੀ.ਐਮ ਮੋਹਾਲੀ ਸ੍ਰੀ ਆਰ.ਪੀ. ਸਿੰਘ, ਐਸ.ਡੀ.ਐਸ. (3?3) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ (4??1) ਸ੍ਰੀ ਜਸਵੀਰ ਸਿੰਘ, ਸਹਾਇਕ ਕਮਿਸ਼ਨਰ  ਪਾਲਿਕਾ ਅਰੋੜਾ, ਜ਼ਿਲ੍ਹੇ ਦੇ ਸਮੂਹ ਮੁਖ ਥਾਣਾ ਅਫ਼ਸਰ, ਸਰਕਲ ਅਫ਼ਸਰ ਅਤੇ ਹੋਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।

Send this to a friend