ਰਾਜ ਬਚਨ ਸਿੰਘ ਸੰਧੂ ਨੇ ਰੂਪਨਗਰ ਵਿਖੇ ਐਸਐਸਪੀ ਵੱਜੋਂ ਆਹੁਦਾ ਸੰਭਾਲਿਆ

image ਰੂਪਨਗਰ, 5 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਰਾਜ ਬਚਨ ਸਿੰਘ ਸੰਧੂ ਅੱਜ ਇੱਥੇ ਬਤੌਰ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵੱਜੋਂ ਜੁਆਇਨ ਕਰ ਲਿਆ ਹੈ। ਰਾਜ ਬਚਨ ਸਿੰਘ ਸੰਧੂ ਇਸ ਤੋਂ ਪਹਿਲਾਂ ਮਾਨਯੋਗ ਗਵਰਨਰ ਪੰਜਾਬ ਦੇ ਏ.ਡੀ.ਸੀ. ਵੱਜੋਂ ਤਾਇਨਾਤ ਸਨ। ਉਹ ਆਰਮੀ ਵਿੱਚ 6 ਸਾਲ ਬਤੌਰ ਕੈਪਟਨ ਵੱਜੋਂ ਤਾਇਨਾਤ ਰਹੇ ਹਨ। ਉਹ 1994 ਬੈਚ ਦੇ ਪੀ.ਪੀ.ਐਸ. ਅਧਿਕਾਰੀ ਹਨ। ਜਿਨ੍ਹਾਂ ਨੇ ਬਤੌਰ ਉਪ ਪੁਲਿਸ ਕਪਤਾਨ ਵੱਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ।

Send this to a friend