June 20, 2026 8:38 pm

ਕ੍ਰਿਕਟ ‘ਤੇ ਸੱਟਾ ਲਗਾਉਂਦੇ 4 ਕਾਬੂ

ਚੰਡੀਗੜ੍ਹ, 14 ਅਕਤੂਬਰ (ਪੀ.ਟੀ.)- ਹਰਿਆਣਾ ਪੁਲਿਸ ਨੇ ਸਿਰਸਾ ਇਕ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕ੍ਰਿਕਟ ‘ਤੇ ਸੱਟਾ ਲਗਾਉਣ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ‘ਤੇ ਅੱਠ ਮੋਬਾਇਲ ਫੋਨ, ਇਕ ਸੈਮਸੰਗ ਟੀਵੀ, 25 ਹਜ਼ਾਰ 670 ਰੁਪਏ ਦੀ ਨਗਦੀ ਅਤੇ ਇਕ ਲੇਖਾ-ਜੋਖਾ ਡਾਇਰੀ ਵੀ ਬਰਾਮਦ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਪੰਕਜ ਪੁੱਤਰ ਗੋਪਾਲ ਵਾਸੀ ਗਲੀ ਤੇਲਿਆਵਾਲੀ, ਸੰਦੀਪ ਪੁੱਤਰ ਕਸ਼ਮੀਰ ਚੰਦ ਵਾਸੀ ਗਾਂਧੀ ਕਾਲੋਨੀ, ਸ਼ੀਤਲ ਪੁੱਤਰ ਬੰਸੀ ਲਾਲ ਤੇ ਅੰਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਏ ਬਲਾਕ ਸਿਰਸਾ ਦੇ ਰਹਿਣ ਵਾਲਿਆਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪੰਜ ਦੋਸ਼ੀਆਂ ਦੇ ਖਿਲਾਫ਼ ਜ਼ੂਆ ਕਾਨੂੰਨ ਤੇ ਆਈਟੀ ਐਕਟ ਦੇ ਤਹਿਤ ਸ਼ਹਿਰ ਥਾਣਾ ਵਿਚ ਮਾਮਲਾ ਦਰਜ ਕਰ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਫਿਲਹਾਲ ਇਕ ਦੋਸ਼ੀ ਪੁਲਿਸ ਹਿਰਾਸਤ ਤੋਂ ਬਾਹਰ ਹੈ।ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਸਿਰਸਾ ਸ਼ਹਿਰ ਦੇ ਜਗਦੇਵ ਸਿੰਘ ਚੌਕ ਦੇ ਨੇੜੇ ਇਕ ਦੁਕਾਨ ਓਮ ਕੰਨਫੈਕਸ਼ਨਰੀ ਵਿਚ ਕੁਝ ਲੋਕ ਭਾਰਤ ਤੇ ਆਸਟਰੇਲੀਆਂ ਦੇ ਵਿਚਕਾਰ ਖੇਡੇ ਜਾ ਰਹੇ ਇਕ ਰੋਜ਼ਾ ਕ੍ਰਿਕਟ ਮੈਚ ਦੇ ਦੌਰਾਨ ਟੀਵੀ ਤੇ ਮੋਬਾਇਲ ਫੋਨ ਦੇ ਰਾਹੀਂ ਕ੍ਰਿਕਟ ‘ਤੇ ਸੱਟਾ ਚਲਾ ਰਹੇ ਹਨ।

Send this to a friend