June 17, 2026 7:30 pm

ਹਰਿਆਣਾ ਦੀਆਂ ਮੰਡੀਆਂ ‘ਚ 15.82 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਪੁੱਜਾ

ਚੰਡੀਗੜ੍ਹ 14 ਅਕਤੂਬਰ (ਪੀ. ਟੀ. ਬਿਊਰੋ)- ਹਰਿਆਣਾ ਦੀਆਂ ਮੰਡੀਆਂ ਵਿਚ ਹੁਣ ਤੱਕ ਮੰਡੀਆਂ ਦੇ ਵਿਚ 15.82 ਲੱਖ ਮੀਟ੍ਰਿਕ ਝੋਨਾ ਪੁੱਜਿਆ ਹੈ, ਜੋ ਕਿ ਪਿਛਲੇ ਸਾਲ ਦੇ ਇਸ ਦਿਨ ਤੱਕ 14.43 ਲੱਖ ਮੀਟ੍ਰਿਕ ਟਨ ਜ਼ਿਆਦਾ ਪੁਹੰਚਿਆ ਹੈ।ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਅਕਤੂਬਰ ਨੂੰ ਜਿਲਾ ਕੁਰੂਕਸ਼ੇਤਰ ਵਿਚ 4.57 ਲੱਖ ਮੀਟ੍ਰਿਕ ਟਨ ਝੋਨਾ ਮੰਡੀ ਦੇ ਵਿਚ ਪੁਹਚਿਆ ਹੈ। ਇਸ ਤੋਂ ਇਲਾਵਾ ਕਰਨਾਲ ਵਿਚ 4.90 ਲੱਖ ਮੀਟ੍ਰਿਕ ਟਨ, ਅੰਬਾਲਾ 1.69 ਲੱਖ ਮੀਟ੍ਰਿਕ ਟਨ, ਕੈਥਲ ਵਿਚ 2.65 ਲੱਖ ਮੀਟ੍ਰਿਕ ਟਨ, ਪਾਨੀਪਤ ਵਿਚ 7709 ਮੀਟ੍ਰਿਕ ਟਨ ਅਤੇ ਯਮੁਨਾਨਗਰ ਵਿਚ 54932 ਮਿਟ੍ਰਿਕ ਟਨ ਝੋਨਾ ਪਹੁੰਚਿਆ ਹੈ। ਇਸੇ ਤਰ੍ਹਾਂ ਹੀ ਪੰਚਕੂਲਾ ਵਿਚ 35,603 ਮੀਟ੍ਰਿਕ ਟਨ, ਜੀਂਦ ਵਿਚ 18582 ਮੀਟ੍ਰਿਕ ਟਨ, ਸਿਰਸਾ ਵਿਚ 15323 ਮੀਟ੍ਰਿਕ ਟਨ, ਪਾਣੀਪਤ ਵਿਚ 6,115 ਮੀਟ੍ਰਿਕ ਟਨ ਅਤੇ ਸੋਨੀਪਤ ਵਿਚ 3532 ਮੀਟ੍ਰਿਕ ਟਨ ਅਤੇ ਫਤਿਹਾਬਾਦ 57909 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ।ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿਚ ਵਪਾਰੀਆਂ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਵਪਾਰੀਆਂ ਵੱਲੋਂ ਕੁਲ 91792 ਮੀਟ੍ਰਿਕ ਟਨ, ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ 6,99,942 ਮੀਟ੍ਰਿਕ ਟਨ, ਹੈਫੇਡ ਵੱਲੋਂ 3,85,514 ਮੀਟ੍ਰਿਕ ਟਨ, ਐਗਰੋ ਵੱਲੋਂ 2, 30, 260 ਮੀਟ੍ਰਿਕ ਟਨ, ਹਰਿਆਣਾ ਵੇਅਰ ਹਾਊਸਿੰਗ ਨਿਗਮ ਵੱਲੋਂ 1,21,624 ਮੀਟ੍ਰਿਕ ਟਨ, ਐਫਸੀਆਈ ਵੱਲੋਂ 423 ਮੀਟ੍ਰਿਕ ਟਨ ਅਤੇ ਕਾਨਫੇਡ ਵੱਲੋਂ 53353 ਮੀਟ੍ਰਿਕ ਟਨ ਝੌਨੇ ਦੀ ਖਰੀਦ ਕੀਤੀ ਗਈ ਹੈ।