ਜਲੰਧਰ, 28 ਜੂਨ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੀ ਪਹਿਲੀ ਸਮਾਲ ਫਾਇਨਾਂਸ ਬੈਂਕ ਨੇ ਆਪਣੀਆਂ ਜੜ੍ਹਾਂ ਫੈਲਾਉਂਦੇ ਹੋਏ ਪੰਜਾਬ ਦੇ ਅਹਿਮ ਸ਼ਹਿਰ ਜਲੰਧਰ ਵਿੱਚ ਆਪਣੀ ਸ਼ਾਖਾ ਦਾ ਉਦਘਾਟਨ ਕੀਤਾ ਹੈ। ਸਾਲ 2000 ਤੋਂ ਸ਼ੁਰੂ ਹੋਈ ਇਹ ਬੈਂਕ ਦੀਆਂ ਸੂਬੇ ਭਰ ਦੇ 5 ਜ਼ਿਲ੍ਹਿਆਂ ਵਿੱਚ 47 ਬ੍ਰਾਂਚਾਂ ਮੌਜੂਦ ਹਨ। ਇਸ ਉਦਘਾਟਨੀ ਸਮਾਰੋਹ ਵਿੱਚ ਸ਼ਹਿਰ ਦੇ ਪ੍ਰਮੁੱਖ ਪਤਵੰਤੇ ਸੱਜਣ ਮੌਜੂਦ ਰਹੇ। ਸ. ਅਜੀਤ ਸਿੰਘ ਸੇਠੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਅਤੇ ਸ. ਜਸਪ੍ਰੀਤ ਸਿੰਘ ਸੇਠੀ, ਜੀ. ਟੀ. ਰੋਡ, ਵਾਈ ਪਾਸ ਜਲੰਧਰ ਵਿਖੇ ਕੈਪਿਟਲ ਸਮਾਲ ਫਇਨੈਂਸ ਬੈਂਕ ਦੀ ਜਲੰਧਰ ਵਿੱਚ ਸ਼ਾਖਾ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਦਘਾਟਨੀ ਸਮਾਰੋਹ ਵਿੱਚ ਸ. ਅਮਰਜੀਤ ਸਿੰਘ ਸਮਰਾ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਵਿਸ਼ੇਸ਼ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ’ਤੇ ਵਧਾਈ ਦਿੱਤੀ।