ਚੰਨੀ ਵੱਲੋਂ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਦਾ ਨਿਰਮਾਣ ਹਲਕੇ ਨੂੰ ਵੱਡੀ ਦੇਣ : ਮਨਿੰਦਰ ਮਨੀ

image ਮੋਰਿੰਡਾ, 28 ਜੂਨ (ਹਰਜਿੰਦਰ ਸਿੰਘ ਛਿੱਬਰ)- ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਚਰਨਜੀਤ ਸਿੰਘ ਹਲਕਾ ਵਿਧਾਇਕ ਸ਼੍ਰੀ ਚਮਕੋਰ ਸਾਹਿਬ ਨੇ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਅਤੇ ਇੱਥੋਂ ਦੇ ਵਸਨੀਕਾਂ ਦੀ ਤਰੱਕੀ ਲਈ ਰਾਹ ਖੋਹਲ੍ਹ ਦਿੱਤਾ ਹੈ। ਇਹ ਵਿਚਾਰ ਮਨਿੰਦਰ ਸਿੰਘ ਮਨੀ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਨੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਚੰਨੀ ਨੇ ਚੋਣਾਂ ਦੌਰਾਨ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਬਣਾੳਣ , ਸ਼ਹੀਦਾਂ ਦੀ ਯਾਦ ’ਚ ਬਣਾਏ ਜਾਣ ਵਾਲੇ ਥੀਮ ਪਾਰਕ ਨੂੰ ਪੂਰਾ ਕਰਨ ਅਤੇ ਹਲਕੇ ਵਿੱਚ ਚਾਰ ਮਾਡਲ ਸਕੂਲ ਬਣਾਉਣ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਨਿਵਾਸੀਆਂ ਨਾਲ ਕੀਤੇ ਵਾਅਦੇ ਨੂੰ ਅਮਲੀ ਜਾਮਾਂ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਯੂਥ ਆਗੂ ਮਨਿੰਦਰ ਮਨੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਨੇ ਉਪਰੋਤਕ ਜਰੂਰੀ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਮੰਨ ਹਲਕਾ ਸ਼੍ਰੀ ਚਮਕੌਰ ਸਾਹਿਬ ਨਿਵਾਸੀਆਂ ਦਾ ਦਿੱਲ ਜਿੱਤ ਲਿਆ ਹੈ। ਉਨ੍ਹਾਂ ਕੈਬਨਿਟ ਮੰਤਰੀ ਚੰਨੀ ਤੋਂ ਮੋਰਿੰਡਾ ਇਲਾਕੇ ਦੀ ਚਿਰਾਂ ਤੋਂ ਖ਼ੇਡ ਸਟੇਡੀਅਮ ਦੀ ਲਟਕਦੀ ਆ ਰਹੀ ਮੰਗ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਨ ਦੀ ਅਪੀਲ ਕੀਤੀ ਹੈ।

Send this to a friend