ਬੀ.ਐਸ.ਐਫ. ਦੀ 118 ਅਤੇ 35 ਬਟਾਲੀਅਨ ਨੇ ਮਨਾਇਆਂ ਡਰੱਗ ਅਬੂਜ ਡੇ

image  ਫਿਰੋਜ਼ਪੁਰ, 27 ਜੂਨ (ਮਨੋਹਰ ਲਾਲ)- ਜ਼ਿਲ੍ਹਾ ਫਿਰੋਜ਼ਪੁਰ ਦੇ ਜਲਾਲਾਬਾਦ  ਸੈਕਟਰ ਵਿਖੇ ਬੀ ਐਸ ਐਫ ਦੀ 118 ਅਤੇ 35 ਬਟਾਲੀਅਨ ਵੱਲੋ ਰਣਬੀਰ ਸਿੰਘ ਕਮਾਡੈਂਟ 118 ਬਟਾਲੀਅਨ .ਸੈਥਿਲ ਕੁਮਾਰ ਟੂ.ਆਈ. ਸੀ. ਦੀ ਅਗਵਾਈ ਹੇਠ  ਇੰਟਰਨੈਸ਼ਨਲ ਡਰੱਗ ਅਬੂਜ ਡੇ ਦਾ ਅਯੋਜਨ ਕੀਤਾ ਗਿਆਂ । ਇਸ ਮੌਕੇ  ਫੋਜ ਦੇ ਨੌਜਵਾਨਾਂ ਨੂੰ ਨਸ਼ਿਆਂ ਸਬੰਧੀ  ਜਾਣਕਾਰੀ ਦਿੱਤੀ ਗਈ ।  ਇਸ ਅਯਜੋਨ ਵਿੱਚ ਸਿਵਲ ਹਸਪਤਾਲ ਤੋ ਪਹੁੰਚੇ ਡਾਕਟਰ ਪੀ ਐਸ ਸੰਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਹਨਾ ਕਿਹਾ ਕਿ ਨਸ਼ਿਆਂ ਦੇ ਸੇਵਨ ਕਰਨ ਨਾਲ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਆਦਮੀ ਦਿਨ ਬਦਿਨ ਕਮਜ਼ੋਰ ਹੁੰਦਾ ਚਲਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਸਿਹਤ ਨੂੰ ਫਿੱਟ ਰੱਖਣ ਲਈ  ਕਿਸੇ ਵੀ ਨਸ਼ੇ ਦਾ ਸੇਵਨ ਨਹੀ ਕਰਨਾਂ ਚਾਹੀਦਾ, ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ ਵਿਸ਼ੇਸ ਤੌਰ ’ਤੇ ਪਹੁੰਚੇ ਡਾਕਟਰ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਆਦਮੀ ਨੂੰ ਥੋੜੇ ਨਸ਼ੇ ਤੋ ਜਿਆਂਦਾ ਨਸ਼ਾ ਕਰਨ ਦੀ ਲੱਤ ਲੱਗ ਜਾਂਦੀ ਹੈ ਉਨ੍ਹਾਂ ਕਿਹਾ ਕਿ ਸ਼ਰਾਬ ਦੇ ਨਾਲ ਨਾਲ ਹੋਰ ਜੋ ਨਸ਼ੇ ਅਫੀਮ, ਗਾਂਜਾ, ਧਤੂਰਾ, ਐਲੋਪੇਥੀ ਨਸ਼ੀਲੀਆਂ ਦਵਾਈਆਂ, ਹੇਰੋਇਨ ਜਿਹੇ ਨਸ਼ੇ ਆਦਮੀ ਨੂੰ ਅੰਦਰੋ ਖੋਖਲਾ ਕਰ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਤਬਾਕੂ ਜਿਹੇ ਨਸ਼ੇ ਦੇ ਸੇਵਨ ਕਰਨ ਵਾਲੇ ਲੋਕਾਂ ਨੂੰ ਮੂੰਹ ਦਾ ਕੈਂਸਰ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀ ਕਰਨਾਂ ਚਾਹੀਦਾ ਹੈ। ਇਸ ਮੌਕੇ  ਭਾਰੀ ਗਿਣਤੀ ਵਿੱਚ ਫੌਜ ਦੇ ਜਵਾਨਾਂ ਦੇ ਨਾਲ ਨਾਲ ਰਣਬੀਰ ਸਿੰਘ ਕਮਾਡੈਂਟ 118 ਬਟਾਲੀਅਨ, ਸੈਥਿਲ ਕੁਮਾਰ ਟੂ ਆੲ ਸੀ 118 ਬਟਾਲੀਅਨ, ਧਰਮਿੰਦਰ ਬੀ ਕੇ ਗਿਰੀ, ਜੀ ਬ੍ਰਾਂਚ ਦੇ ਅਜੇ ਟੋਪੋ ਆਂਦਿ ਹਾਜ਼ਰ ਸਨ।

Send this to a friend