ਭਦੌੜ ਪੁਲਿਸ ਵਲੋਂ 425 ਪੇਟੀਆਂ ਸ਼ਰਾਬ ਸਮੇਤ 2 ਕਾਬੂ

image ਭਦੌੜ 24 ਜੂਨ (ਯੋਗੇਸ਼ ਸ਼ਰਮਾ) ਭਦੌੜ ਪੁਲਿਸ ਨੇ 425 ਪੇਟੀਆਂ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਭਦੌੜ ਦੇ ਸਹਾਇਕ ਮੁਨਸ਼ੀ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੌਲਦਾਰ ਰਣਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਜੰਗੀਆਣਾ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬਾਜਾਖਾਨਾ ਰੋਡ ਵਲੋਂ ਸੂਏ ਤੇ ਇਕ ਕੈਂਟਰ ਨੰ: ਪੀ.ਬੀ. 03 – 9195 ਪਿੰਡ ਜੰਗੀਆਣਾ ਵਲ ਆਇਆ, ਜਿਸਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਚ 425 ਪੇਟੀਆਂ  ਸ਼ਰਾਬ ਦੇਸੀ ਠੇਕਾ ਬਰਾਮਦ ਹੋਈ । ਕੈਂਟਰ ਸਵਾਰ ਬੂਟਾ ਸਿੰਘ ਵਾਸੀ ਘੰਡਾਬੰਨਾ ਅਤੇ ਜਗਦੀਪ ਸਿੰਘ ਵਾਸੀ ਨਿਉਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਕੈਂਟਰ ਅਤੇ ਕਾਬੂ ਕੀਤੇ ਮੁਲਜ਼ਮਾਂ ਨੂੰ ਥਾਣੇ ਲਿਆ ਕੇ ਮੁਕਦਮਾ ਨੰ: 37 ਦਰਜ ਕਰਦਿਆਂ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਦਿਤੀ।

Send this to a friend