ਚਮੜੀ ਰੋਗਾਂ ਦੇ ਕੈਂਪ ਵਿਚ 125ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ

image ਸਾਦਿਕ, 24ਜੂਨ (ਗੁਰਵਿੰਦਰ ਔਲਖ)-ਸਾਦਿਕ ਦੀ ਉਭਰ ਰਹੀ ਸਮਾਜ ਸੇਵੀ ਸੰਸਥਾ ਪੀਰ ਈਸ਼ਾ ਜੀ ਵੈਲਫੇਅਰ ਸੁਸਾਇਟੀ ਸਾਦਿਕ ਵੱਲੋਂ ਪ੍ਰਧਾਨ ਆਰ.ਐਸ.ਧੁੰਨਾ (ਨਿਰਮਾਤਾ/ ਨਿਰਦੇਸ਼ਕ) ਦੀ ਅਗਵਾਈ ਵਿਚ ਸਥਾਨਕ ਮੁੱਖ ਵਿਚ ਮਨਜੀਤ ਫੋਟੋ ਸਟੂਡੀਓ ਦੇ ਨੇੜੇ ਔਲਖ ਡਾਇਗਨੋਸਟਿਕ ਸੈਂਟਰ ਸਾਦਿਕ ਦੇ ਸਹਿਯੋਗ ਨਾਲ ਚਮੜੀ ਰੋਗਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੇਜਰ ਸਿੰਘ ਢਿੱਲੋਂ ਪ੍ਰੈਜ਼ੀਡੈਂਟ ਐਸ.ਬੀ.ਆਰ.ਐਸ ਵਿੱਦਿਅਕ ਸੰਸਥਾਵਾਂ ਘੁੱਦੂਵਾਲਾ ਨੇ ਕੀਤਾ ਤੇ ਉਹਨਾਂ ਸੁਸਾਇਟੀ ਵੱਲੋਂਅ ਅਰੰਭੇ ਗਏ ਕਾਰਜ ਦੀ ਸਰਾਹਨਾ ਕਰਦਿਆਂ ਇਸ ਦੇ ਵੱਡੇ ਪੱਧਰ ਤੱਕ ਲਿਜਾਏ ਜਾਣ ਦੀ ਕਾਮਨਾ ਕਰਦਿਆਂ ਆਪਣੀਆਂ ਸ਼ੁੱਭ ਇਛਾਵਾਂ ਦਿੱਤੀਆਂ।  ਕੈਂਪ ਵਿਚ ਆਏ 125 ਦੇ ਕਰੀਬ ਮਰੀਜ਼ਾਂ ਦੀ ਜਾਂਚ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਜੀ.ਐਸ.ਢਿੱਲੋਂ ਸੇਵਾ ਮੁਕਤ ਡਿਪਟੀ ਮੈਡੀਕਲ ਅਫ਼ਸਰ ਫ਼ਿਰੋਜ਼ਪੁਰ ਨੇ ਕੀਤੀ ਅਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਸੁਸਾਇਟੀ ਦੇ ਪ੍ਰਧਾਨ ਆਰ.ਐਸ.ਧੁੰਨਾ ਨੇ ਸਭੱਨਾਂ ਨੂੰ ਜੀ ਆਇਆ ਕਿਹਾ ਅਤੇ ਪੂਰਨ ਸਹਿਯੋਗ ਦੇਣ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸੁਸਾਇਟੀ ਵੱਲੋਂ ਡਾ. ਜੀ.ਐਸ. ਢਿੱਲੋਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ. ਸੰਤੋਖ ਸਿੰਘ ਸੰਧੂ ਸਰਪ੍ਰਸਤ, ਦਵਿੰਦਰ ਸਿੰਘ , ਡਾ. ਗੁਰਵਿੰਦਰ ਔਲਖ, ਪੰਕਜ ਅੱਗਰਵਾਲ, ਸ਼ੁਸ਼ੀਲ ਕੁਮਾਰ ਜੈਨ, ਸੰਤੋਖ ਸਿੰਘ ਮੱਕੜ, ਹਰਬੰਸ ਲਾਲ ਦਾਬੜਾ, ਵਿੱਕੀ ਬਾਂਸਲ, ਡਾ. ਗੁਰਤੇਜ ਮਚਾਕੀ, ਵਿਜੇ ਗੱਖੜ ਖਜਾਨਚੀ, ਮਦਨ ਲਾਲ ਨਰੂਲਾ,ਅਸ਼ੋਕ ਕੁਮਾਰ, ਨੈਬ ਸਿੰਘ ਸੰਧੂ, ਬਲਦੇਵ ਸਿੰਘ ਸਾਦਿਕ ਅਤੇ ਸੰਦੀਪ ਸੇਠੀ ਆਦਿ ਵੀ ਹਾਜ਼ਰ ਸਨ।

Send this to a friend