ਬਰਨਾਲਾ, 23 ਜੂਨ (ਨਿਰਮਲ ਸਿੰਘ ਪੰਡੋਰੀ)-ਰਾਈਟ ਟੂ ਐਜੂਕੇਸ਼ਨ ਅਨੁਸਾਰ ਭਾਵੇਂ ਕਿਸੇ ਵੀ ਪ੍ਰਾਇਮਰੀ ਸਕੂਲ ’ਚ ਸਿੰਗਲ ਟੀਚਰ ਨਹੀਂ ਹੋਣਾ ਚਾਹੀਦਾ,ਫਿਰ ਵੀ ਇਸਦੇ ਬਾਵਜੂਦ ਜ਼ਿਲ੍ਹਾ ਬਰਨਾਲਾ ਅੰਦਰ ਕੁਲ 11 ਪ੍ਰਾਇਮਰੀ ਸਕੂਲਾਂ ਚ‘ ਸਿਰਫ਼ ਇਕ – ਇਕ ਹੀ ਅਧਿਆਪਕ ਹੈ, ਜਿਨ੍ਹਾਂ ਚ‘ 9 ਸਕੂਲ ਇਕਲੇ ਸ਼ਹਿਣਾ ਬਲਾਕ ਦੇ ਹੀ ਹਨ। ਇਸ ਸਬੰਧੀ ਬਲਾਕ ਸ਼ਹਿਣਾ ਦੇ ਸਿੰਗਲ ਟੀਚਰ ਸਕੂਲਾਂ ਸਪ੍ਰਸ ਸੰਧੂ ਕਲਾਂ,ਸਪ੍ਰਸ ਕੋਠੇ ਖਿਉਣ ਸਿੰਘ, ਸਪ੍ਰਸ ਕੋਠੇ ਭਾਨ(ਛੰਨਾਂ ਰੋਡ),ਸਪ੍ਰਸ ਲੀਲੋ ਕੋਠੇ,ਸਪ੍ਰਸ ਜੰਡਸਰ,ਸਪ੍ਰਸ ਕਰਮਪੁਰਾ,ਸਪ੍ਰਸ ਕੋਠੇ ਅਮਰ ਸਿੰਘ,ਸਪ੍ਰਸ ਮੌੜ ਮਕਸੂਥਾਂ ਅਤੇ ਬਲਾਕ ਮਹਿਲ ਕਲਾਂ ਦੇ ਸਪ੍ਰਸ ਹਰਦਾਸਪੁਰਾ ਤੇ ਸਪ੍ਰਸ ਬਾਹਮਣੀਆਂ ਦੇ ਅਧਿਆਪਕਾਂ ਦਾ ਇਕ ਵਫ਼ਦ ਆਪਣੀਆਂ ਮੰਗਾਂ ਤੇ ਸਮਸਿਆਵਾਂ ਦੇ ਹਲ ਲਈ ਡੀ.ਈ .ਓ.ਐਲੀਮੈਂਟਰੀ ਸ੍ਰ:ਸਰਬਜੀਤ ਸਿੰਘ ਨੂੰ ਮਿਲਿਆ । ਮੀਟਿੰਗ ਚ‘ ਅਧਿਆਪਕਾਂ ਨੇ ਇਹ ਮੰਗ ਜ਼ੋਰਦਾਰ ਤਰੀਕੇ ਨਾਲ ਉਠਾਈ ਕਿ ਜੋ ਬਦਲੀਆਂ ਲਈ ਵਿਭਾਗੀ ਤੌਰ ਤੇ ਅਰਜ਼ੀਆਂ ਮੰਗੀਆਂ ਗਈਆਂ ਹਨ,ਉਹਨਾਂ ਚ‘ ਖਾਲੀ ਸਟੇਸ਼ਨ ਚੁਣਨ ਲਈ ਜ਼ਿਲ੍ਹਾ ਸਿਖਿਆ ਦਫ਼ਤਰ ਬਰਨਾਲਾ ਵਲੋਂ ਜਾਰੀ ਕੀਤੀ ਖਾਲੀ ਸਟੇਸ਼ਨਾਂ ਦੀ ਸੂਚੀ ਚ‘ ਸਾਰੇ ਸਿੰਗਲ ਟੀਚਰ ਸਕੂਲਾਂ ਦੀਆਂ ਖਾਲੀ ਸੀਟਾਂ ਨਹੀਂ ਦਿਖਾਈਆਂ ਗਈਆਂ, ਜਿਸ ਕਰਕੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਤੇ ਮਾਪਿਆਂ ਚ‘ ਭਾਰੀ ਰੋਸ ਪਾਇਆ ਜਾ ਰਿਹਾ ਹੈ,ਕਿਉਂਕਿ ਖਾਲੀ ਸੀਟਾਂ ਨਾਂ ਦਿਖਾਉਣ ਕਾਰਣ ਪਿਛਲੇ ਲਗਭਗ 8-10ਸਾਲਾਂ ਤੋਂ ਸਕੂਲ ਚ‘ ਹੋਰ ਅਧਿਆਪਕ ਆਉਣ ਦੀ ਆਸ ਲਾਈ ਬੈਠੇ ਮਾਪਿਆਂ ਤੇ ਅਧਿਆਪਕਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ,ਜਿਥੇ ਮਾਪਿਆਂ ਨੂੰ ਹੋਰ ਟੀਚਰ ਆਉਣ ਦੀ ਆਸ ਸੀ,ਉਥੇ ਹੀ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਚ‘ ਬੈਠੇ ਅਧਿਆਪਕਾਂ ਕੋਲ ਬਦਲੀ ਕਰਵਾਉਣ ਲਈ ਖਾਲੀ ਸਟੇਸ਼ਨ ਹੀ ਨਹੀਂ ਹੋਣਗੇ। ਸਕੂਲ ਚ‘ ਇਕ ਹੀ ਅਧਿਆਪਕ ਹੋਣ ਕਰਕੇ ਅਕਸਰ ਮਾਪੇ ਇਹਨਾਂ ਸਕੂਲਾਂ ਚ‘ ਆਪਣੇ ਬਚਿਆ ਨੂੰ ਦਾਖਿਲ ਕਰਵਾਉਣ ਤੋਂ ਕੰਨੀ ਕਤਰਾਉਂਦੇ ਹਨ,ਜਿਸ ਕਰਕੇ ਇਹਨਾਂ ਸਕੂਲਾਂ ਚ‘ ਬਚਿਆ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।ਅਸ਼ਿਆਪਕਾਂ ਦੇ ਇਸ ਵਫ਼ਦ ਵਿੱਚ ਸ਼ਾਮਿਲ ਸੁਰਜੀਤ ਵਿਧਾਤੇ, ਰਾਜਨ ਰਾਜਿੰਦਰ, ਮੈਡਮ ਕਰਮਜੀਤ ਕੌਰ, ਸਿਮਰਜੀਤ ਕੌਰ, ਜਸਵੀਰ ਕੌਰ ਮੌੜ ਮਕਸੂਥਾਂ, ਪਰਗਟ ਸਿੰਘ ਤੇ ਸਿਕੰਦਰ ਅਲੀ, ਹਰਜਿੰਦਰ ਭਟੀ, ਪਲਵਿੰਦਰ ਸਿੰਘ, ਗੁਰਜੀਤ ਸਿੰਘ, ਸੁਰਿੰਦਰ ਸਿੰਘ ਨੇ ਡੀ.ਈ .ਓ.ਨੂੰ ਮੰਗ ਪਤਰ ਦੇ ਕੇ ਉਹਨਾਂ ਦੇ ਸਕੂਲਾਂ ਚ‘ ਅਧਿਆਪਕ ਭੇਜਣ ਦੀ ਮੰਗ ਕੀਤੀ ਅਤੇ ਆ ਰਹੀਆਂ ਹੋਰ ਮੁਸ਼ਕਿਲਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ।ਡੀ.ਈ .ਓ ਸਰਬਜੀਤ ਸਿੰਘ ਨੇ ਆਪਣੇ ਪਧਰ ਦੀਆਂ ਸਮਸਿਆਵਾਂ ਦੇ ਹਲ ਤੁਰੰਤ ਕਰਨ ਲਈ ਕਿਹਾ ਅਤੇ ਅਧਿਆਪਕ ਭੇਜਣ ਸਬੰਧੀ ਉਚ -ਅਧਿਕਾਰੀਆਂ ਦੇ ਮਸਲਾ ਧਿਆਨ ਚ‘ ਲਿਆਉਣ ਦਾ ਭਰੋਸਾ ਦਿਤਾ ।