ਡਰਾਈ ਡੇਅ ਦੌਰਾਨ ਪਾਣੀ ਦੀ ਚੈਕਿੰਗ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ
ਫਿਰੋਜ਼ਸ਼ਾਹ, 23 ਜੂਨ (ਗੁਰਤਾਰ ਸਿੰਘ ਸਿਧੂ)-ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸਾਹ ਦੀ ਸੀਨੀਅਰ ਮੈਡੀਕਲ ਅਫਸਰ ਡਾ ਵਨੀਤਾ ਭੁਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ ਆਈ ਕੇਵਲ ਸਿੰਘ ਐਸ ਆਈ ਗੁਰਦੀਪ ਸਿੰਘ, ਐਸ ਆਈ ਜਗਮੋਹਣ ਸਿੰਘ ਦੀ ਟੀਮ ਵਲੋਂ ਸ਼ੁਕਰਵਾਰ ਨੂੰ ਡ੍ਰਾਈ ਡੇਅ ਮਨਾਉਂਦਿਆਂ ਬਲਾਕ ਘਲ ਖੁਰਦ ਦੇ ਸਰਕਾਰੀ ਅਦਾਰੇ ਜਿਹਨਾਂ ਵਿਚ ਬਲਾਕ ਪ੍ਰਾਇਮਰੀ ਸਿਖਿਆ ਦਫ਼ਤਰ, ਬੀ ਡੀ ਪੀ ਓ ਦਫਤਰ ,ਪੁਲਿਸ ਥਾਣਾ ਅਤੇ ਹੈਲਥ ਸੈਂਟਰ ਵਿਖੇ ਪਾਣੀ ਵਾਲੀਆਂ ਟੈਂਕੀਆਂ, ਕਬਾੜ ਚ ਪਏ ਸਮਾਨ , ਕੂਲਰਾਂ , ਗਮਲਿਆ ਅਤੇ ਪਾਣੀ ਦੀਆਂ ਖੇਲਾਂ ਦਾ ਪਾਣੀ ਕਢ ਕੇ ਸੁਕਾਇਆ ਗਿਆ । ਇਸ ਸਬੰਧੀ ਗਲਬਾਤ ਕਰਦਿਆ ਟੀਮ ਮੈਂਬਰਾਂ ਨੇ ਕਿਹਾ ਕਿ ਖੜ੍ਹੇ ਪਾਣੀ ਵਿਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਖਤਰਨਾਕ ਬਿਮਾਰੀਆਂ ਦਾ ਕਾਰਨ ਬਣਦਾ ਹੈ ਉਹਨਾ ਦਸਿਆ ਕਿ ਅਣਗਹਿਲੀ ਵਰਤਣ ਕਾਰਨ ਜੇਕਰ ਲਾਰਵਾ ਮਿਲਦਾ ਹੈ ਤਾਂ ਸੰਸਥਾ ਦੇ ਮੁਖੀ ਤੇ ਪੰਜਾਬ ਮਿਊਂਸੀਪਲ ਦੇ ਐਕਟ 1911 ਦੀ ਧਾਰਾ 211,219 ਤਹਿਤ 500ਤੋਂ 11000 ਰੁਪਏ ਤਕ ਜੁਰਮਾਨਾ ਹੋ ਸਕਦਾ ਹੈ ।ਉਹਨਾਂ ਅਪੀਲ ਕੀਤੀ ਕਿ ਹਫਤੇ ਦੇ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਵਲੋਂ ਡ੍ਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਹਰੇਕ ਨਾਗਰਿਕ ਆਪਣੀ ਜਿੰਮੇਵਾਰੀ ਸਮਝਦਿਆਂ ਉਪਰੋਕਤ ਪਾਣੀ ਦੇ ਯੰਤਰ ਇਕ ਦਿਨ ਲਈ ਸੁਕਾ ਕੇ ਸਾਫ ਪਾਣੀ ਭਰਨ। ਇਸ ਮੌਕੇ ਕੌਰਜੀਤ ਸਿੰਘ ਢਿਲੋ ਨਾਇਬ ਸਿੰਘ ਆਦਿ ਹਾਜ਼ਰ ਸਨ ।