1 ਲਖ 44 ਹਜ਼ਾਰ 900 ਬਚਿਆਂ ਨੂੰ ਪੋਲੀਓ ਰੋਕੂ ਬੁੰਦਾਂ ਪਿਲਾਈਆਂ ਜਾਣਗੀਆਂ : ਮਾਨ

image ਐਸ.ਏ.ਐਸ.ਨਗਰ: 22 ਜੂਨ  (ਧੱਮੀ ਸ਼ਰਮਾ)-ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ‘ਚ ਤਿੰਨ ਰੋਜ਼ਾ ਚਲਾਈ ਜਾਣ ਵਾਲੀ ਪਲਸ ਪੋਲੀਓ ਮੁਹਿੰਮ ਦੌਰਾਨ ਤਕਰੀਬਨ 0 ਤੋਂ 5 ਸਾਲ ਦੇ 1 ਲਖ 44 ਹਜਾਰ 900 ਬਚਿਆਂ ਨੂੰ ਪੋਲੀਓ ਰੋਕੂ ਬੁੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਬਚਾ ਇਸ ਨਾ ਮੁਰਾਦ ਬਿਮਾਰੀ ਦੀ ਲਪੇਟ ਵਿਚ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪਲਸ ਪੋਲੀਓ ਮੁਹਿੰਮ ਦੀ ਸਫਲਤਾ ਲਈ ਸਦੀ ਗਈ ਜਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰੀ ਮਾਨ  ਨੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਪਲਸ ਪੋਲੀਓ ਮੁਹਿੰਮ ਤਹਿਤ ਕੋਈ ਵੀ ਬਚਾ ਪੋਲੀਓ ਰੋਕੂ ਬੁੰਦਾਂ ਪਿਲਾਉਣ ਤੋਂ ਵਾਝਾਂ ਨਾ ਰਹੇ ਅਤੇ ਪੋਲੀਓ ਰੋਕੂ ਬੁੰਦਾਂ ਪਿਲਾਉਣ ਦਾ 100 ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹੇ ‘ਚ ਖਾਸ ਕਰਕੇ ਸਲਮ ਏਰੀਆ, ਭਠੇ, ਬਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਨੂੰ ਵੀ ਕਵਰ ਕੀਤਾ ਜਾਵੇ। ਉਨ੍ਹਾਂ ਹੋਰ ਕਿਹਾ ਕਿ ਪਲਸ ਪੋਲੀਓ ਮੁਹਿੰਮ ਦੀ ਸਫਲਤਾ ਲਈ ਪੰਚਾਇਤਾਂ, ਸਮਾਜ ਸੇਵੀ, ਸੰਸਥਾਵਾਂ ਅਤੇ ਯੂਥ ਕਲਬਾਂ ਤੋਂ ਵੀ ਸਹਿਯੋਗ ਲਿਆ ਜਾਵੇ।  ਉਨ੍ਹਾਂ ਜਿਲ੍ਹਾ ਸਿਖਿਆ ਅਫਸਰਾਂ ਨੂੰ ਵੀ ਆਖਿਆ ਕਿ ਸਕੂਲਾਂ ਵਿਚ ਵੀ ਪੜ੍ਹਦੇ 5 ਸਾਲ ਤਕ ਦੀ ਉਮਰ ਦੇ ਬਚਿਆਂ ਨੂੰ ਪੋਲੀਓ ਰੋਕੂ ਬੁੰਦਾਂ ਪਿਲਾਈਆਂ ਜਾਣ। ਜਿਸ ਵਿਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਇਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਂਗਣਵਾੜ੍ਹੀ ਕੇਂਦਰਾਂ ਵਿਚ ਵੀ ਬਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਆਖਿਆ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਬਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਬਚਿਆਂ ਨੂੰ ਪਲਸ ਪੋਲੀਓ ਮੁਹਿੰਮ ਦੌਰਾਨ ਪੋਲੀਓ ਰੋਕੂ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ।

Send this to a friend