ਕੈਪਟਨ ਸਰਕਾਰ ਦਾ ਪਹਿਲਾ ਬਜਟ ਲੋਕ ਪੱਖੀ ਤੇ ਆਰਥਿਕ ਤੌਰ ’ਤੇ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਵਾਲਾ : ਸਕੱਤਰ ਪੰਜਾਬ ਕਾਂਗਰਸ

image ਤਲਵੰਡੀ ਸਾਬੋ, 22 ਜੂਨ (ਰਾਮ ਰੇਸ਼ਮ ਨਥੇਹਾ) ਪੰਜਾਬ ਵਿੱਚ ਤਿੰਨ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਬਜਟ ਜਿੱਥੇ ਲੋਕ ਪੱਖੀ ਹੈ ਉਥੇ ਹੀ ਪੰਜਾਬ ਨੂੰ ਆਰਥਿਕ ਪੱਖੋਂ ਨਵੀਂ ਦਿਸ਼ਾ ਦੇਣ ਵਾਲਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਹਲਕੇ ਦੇ ਮੋਹਤਬਰ ਆਗੂ ਰਣਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਯੋਗ ਅਗਵਾਈ ਤੇ ਖਜਾਨਾ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਦੀ ਆਰਥਿਕ ਸੂਝਬੂਝ ਦੇ ਚਲਦਿਆਂ ਤਿਆਰ ਕਰਕੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਨੇ ਦਰਸਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੇ ਹਰ ਵਰਗ ਦੀ ਚਿੰਤਾ ਹੈ ਤੇ ਨਵਾਂ ਬਜਟ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਦੇ ਆਰਥਿਕ ਤੌਰ ਤੇ ਕੀਤੇ ਵਿਨਾਸ਼ ਦੀ ਭਰਪਾਈ ਕਰਕੇ ਸੂਬੇ ਨੂੰ ਆਰਥਿਕ ਤੌਰ ਤੇ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ।
ਸੀਨ:ਕਾਂਗਰਸੀ ਆਗੂ ਨੇ ਕਿਹਾ ਕਿ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਅਤੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਲਈ ਅਲੱਗ ਤੋਂ ਬਜਟ ਰੱਖ ਕੇ ਕੈਪਟਨ ਸਾਹਿਬ ਨੇ ਇਹ ਦੱਸ ਦਿੱਤਾ ਹੈ ਕਿ ਉਨਾ ਨੇ ਚੋਣਾਂ ਮੌਕੇ ਫੋਕੇ ਲਾਰੇ ਨਹੀ ਸਨ ਲਾਏ ਸਗੋਂ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣਗੇ।ਸਿੱਧੂ ਨੇ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਕੈਪਟਨ ਸਰਕਾਰ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਟਰੱਕ ਯੂਨੀਅਨਾਂ ਦੇ ਅਹੁਦੇਦਾਰਾਂ ਦੀ ਨਿੱਤ ਦਿਨ ਦੀ ਗੁੰਡਾਗਰਦੀ ਪੰਜਾਬ ਵਿੱਚ ਇੰਡਸਟਰੀ ਦੇ ਆਉਣ ਦੇ ਰਾਹ ਵਿੱਚ ਅੜਿੱਕਾ ਬਣੀ ਹੋਈ ਸੀ ਤੇ ਹੁਣ ਟਰੱਕ ਆਪ੍ਰੇਟਰਾਂ ਦੇ ਆਜਾਦਾਨਾ ਕੰਮ ਕਰਨ ਨਾਲ ਪੰਜਾਬ ਵਿੱਚ ਹੋਰ ਇੰਡਸਟਰੀ ਆ ਸਕੇਗੀ।

Send this to a friend