ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਯੋਗ ਦਿਵਸ ਮਨਾਇਆ

image ਫਿਰੋਜ਼ਪੁਰ, 21 ਜੂਨ (ਕਪੂਰ)- ਹਾਰਮਨੀ ਆਯੁਰਵੈਦਿਕ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਯੋਗ ਸਾਧਨਾ ਕੇਂਦਰ ਫਿਰੋਜ਼ਪੁਰ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ, ਧਰਮਪਾਲ ਬਾਂਸਲ, ਬਿੰਦਰ ਪਾਲ ਗੋਇਲ, ਡਾ. ਦਲਜੀਤ ਸਿੰਘ, ਯੋਗੇਸ਼ ਬਾਂਸਲ ਨੇ ਦੀਪ ਪ੍ਰਜਲਿੱਤ ਕਰਕੇ ਕੀਤਾ। ਇਸ ਕੈਂਪ ਵਿਚ 500 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਯੋਗ ਕੇਂਦਰ ਦੇ ਸੰਚਾਲਕ ਆਚਾਰਯ ਪ੍ਰਮੋਦ ਮੋਂਗਾ ਨੇ ਲੋਕਾਂ ਨੂੰ ਯੋਗ ਕਰਵਾਇਆ ਅਤੇ ਯੋਗ ਦੇ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਕਮਲ ਸ਼ਰਮਾ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲੋਕਾਂ ਨੂੰ ਯੋਗ ਦੇ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ  ਦੱਸਿਆ ਕਿ ਯੋਗ ਨਾਲ ਵੱਡੀ ਤੋਂ ਵੱਡੀ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਾਲਜ ਦੇ ਚੈਅਰਮੈਨ ਧਰਮ ਪਾਲ ਬਾਂਸਲ ਨੇ ਕੈਂਪ ਨੂੰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਸਹਿਯੋਗ ਦਿੱਤਾ। ਇਸ ਮੌਕੇ ਤੇ ਅਸ਼ਵਨੀ ਗਰੋਵਰ, ਡੀਪੀ ਚੰਦਨ,ਪਰਮਿੰਦਰ ਸਿੰਘ ਥਿੰਦ, ਬਲਵੰਤ ਸਿੰਘ, ਜੋਗਰਾਜ ਸਿੰਘ, ਸਮੀਰ ਗੁਪਤਾ, ਡਾ. ਮਹਿਕ ਕੰਬੋਜ਼, ਡਾ. ਸੰਜੀਵ ਮਾਨਕਟਾਲਾ, ਡਾ. ਪ੍ਰਵੀਨ ਗੋਇਲ, ਡਾ. ਚੰਦਨ, ਡਾ. ਪ੍ਰਿਤਪਾਲ, ਡਾ. ਸ਼ਾਹੀ, ਡਾ. ਸਿਮਰ, ਕਰਨਬੀਰ ਸਿੰਘ, ਸੁਮਨਦੀਪ ਕੌਰ, ਅਸ਼ੋਕ ਗਰਗ, ਬਲਵੰਤ ਸਿੰਘ, ਤਰਲੋਚਨ ਚੋਪੜਾ, ਸੰਜੀਵ ਸ਼ਰਮਾ, ਮਨੋਜ, ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਰਹੇ।

Send this to a friend