May 21, 2026 12:37 am

ਗੁਰਪ੍ਰੀਤ ਗੋਰਾ ਨੂੰ ਜਿਊਲਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ

image ਰਾਮਪੁਰਾ ਫੂਲ, 20 ਜੂਨ (ਕੁਲਜੀਤ ਸਿੰਘ ਢੀਂਗਰਾ)- ਜਵੈਲਰਜ਼ ਐਸੋਸੀਏਸ਼ਨ ਰਾਮਪੁਰਾ ਦੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਅਸ਼ਵਨੀ ਸ਼ਰਾਫ਼ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਆਪਣੇ ਪੇਸ਼ੇ ਵਿਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਜਨਰਲ ਹਾਊਸ ਨੇ ਗੁਰਪ੍ਰੀਤ ਸਿੰਘ ਗੋਰਾ ਨੂੰ ਜਵੈਲਰ ਐਸ਼ੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਗੋਰਾ ਨੇ ਕਿਹਾ ਕਿ ਐਸ਼ੋਸੀਏਸ਼ਨ ਨੇ ਜੋ ਮੇਰੇ ’ਤੇ ਭਰੋਸਾ ਜਿਤਾਇਆ ਹੈ ਉਸ ਨੂੰ ਮੈਂ ਕਾਇਮ ਰੱਖਾਂਗਾ। ਐਸ਼ੋਸੀਏਸ਼ਨ ਦੀ ਮੁਸ਼ਕਿਲ ਨੂੰ ਮੈਂ ਭਾਈਚਾਰਕ ਸਾਂਝ ਦੇ ਨਾਲ-ਨਾਲ ਨਿਰਪੱਖ ਤੌਰ ’ਤੇ ਹੱਲ ਕਰਨ ਲਈ ਵਚਨਬੱਧ ਰਹਾਂਗਾ। ਇਸ ਮੌਕੇ ਐਸ਼ੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਜੀਤ ਪਾਲ ਜੌੜਾ, ਬ੍ਰਿਜ਼ਪਾਲ ਸਿੰਘ ਮਿੱਤੂ, ਸੁਖਦਰਸ਼ਨ ਸਿੰਘ ਠੇਕੇਦਾਰ, ਜਗਜੀਤ ਸਿੰਘ ਮਹਿਰਾਜ, ਗੁਰਦੀਪ ਸਿੰਘ ਫੂਲ, ਲਖਵਿੰਦਰ ਸਿੰਘ ਲੱਖੀ, ਅਵਤਾਰ ਸਿੰਘ ਤਾਰੀ, ਲੈਪਸ਼ੀ ਜੌੜਾ, ਸੰਜੀਵ ਕੁਮਾਰ ਮੂੰਨਾ, ਦੀਪੂ ਖੀਪਲ, ਅਮਨਦੀਪ ਮੰਟੀ ਅਤੇ ਵੱਡੀ ਗਿਣਤੀ ਵਿਚ ਐਸ਼ਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Send this to a friend