May 22, 2026 7:56 am

ਮੈਡੀਕਲ ਪ੍ਰੈਕਟਸ਼ੀਨਰਾਂ ਦੀ ਮਹੀਨਾਵਾਰ ਮੀਟਿੰਗ ’ਚ ਚਮੜੀ ਰੋਗਾਂ ਦੇ ਮਾਹਿਰ ਡਾ. ਜੀ. ਐਸ. ਢਿਲੋਂ ਵੱਲੋਂ ਸ਼ਿਰਕਤ

image ਸਾਦਿਕ, 19 ਜੂਨ (ਗੁਰਵਿੰਦਰ ਔਲਖ)-ਬਲਾਕ ਸਾਦਿਕ ਦੀ ਮੈਡੀਕਲ ਪ੍ਰੈਕਟਸ਼ੀਨਰ ਯੂਨੀਅਨ ਸਾਦਿਕ ਦੀ ਮਹੀਨਾਵਾਰ ਮੀਟਿੰਗ ਔਲਖ ਡਾਇਗਨੋਸਟਿਕਸ ਸੈਟਰ ਸਾਦਿਕ ਵਿਖੇ ਹੋਈ । ਜਿਸ ਵਿਚ ‘ਚਮੜੀ ਰੋਗਾ ਦੇ ਮਾਹਿਰ‘ ਡਾਕਟਰ ਜੀ ਐਸ ਢਿਲੋ (ਐਕਸ ਡਿਪਟੀ ਮੈਡੀਕਲ ਕਮਿਸ਼ਨਰ ,ਫਿਰੋਜਪੁਰ) ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਡਾ:ਢਿਲੋ ਨੇ ਮੀਟਿੰਗ ਵਿਚ ਚਮੜੀ ਦੇ ਰੋਗਾ ਤੋ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਤੇ ਦਸਿਆ ਕੇ ਚਮੜੀ ਦੇ ਰੋਗਾਂ ਤੋ ਬਚਣ ਲਈ ਸਰੀਰ ਦੀ ਸਫਾਈ, ਕਸਰਤ, ਘਰ ਦੀ ਸਫਾਈ ਬਹੁਤ ਜਰੂਰੀ ਅਤੇ ਆਪਾ ਨੂੰ ਪ੍ਰੋਟੀਨ ਯੁਕਤ ਖਾਣੇ ਦਾ ਜਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਚਮੜੀ ਦੇ ਰੋਗ ਬਹੁਤ ਘਟ ਫੈਲਦੇ ਹਨ। ਇਸ ਸਮੇ ਵੀਡੀਓ ਡਾਇਰੈਕਟਰ ਆਰ ਐਸ ਧੁੰਨਾ ਨੇ ਵਿਸ਼ੇਸ ਤੌਰ ਤੇ ਪਹੁੰਚੇ ਡਾ:ਜੀ ਐਸ ਢਿਲੋ ਅਤੇ ਮੈਡੀਕਲ ਪ੍ਰੈਕਟਸ਼ੀਨਰ ਯੂਨੀਅਨ ਨੂੰ ਜੀ ਆਇਆ ਆਖਿਆ ਅਤੇ ਸਭਨਾ ਦਾ ਧੰਨਵਾਦ ਕੀਤਾ । ਇਸ ਮੌਕੇ ਡਾ:ਗੁਰਵਿੰਦਰ ਔਲਖ, ਪ੍ਰਧਾਨ ਗੁਰਤੇਜ ਸਿੰਘ ਮਚਾਕੀ, ਡਾ: ਬਸੰਤ ਸਿੰਘ, ਡਾ: ਭਾਰਤ ਭੂਸ਼ਣ, ਡਾ: ਰਵੀ, ਡਾ: ਪਿੰਕਾ, ਡਾ: ਪਰਮਜੀਤ ਸਿੰਘ, ਡਾ: ਜਗਰੂਪ ਸਿੰਘ, ਡਾ: ਜਸਵਿੰਦਰ ਸਿੰਘ ਭੋਲਾ ਆਦਿ ਮੌਜੂਦ ਸਨ।

Send this to a friend