ਭਗਤਾ ਭਾਈ ਕਾ, 19 ਜੂਨ (ਸਵਰਨ ਸਿੰਘ ਭਗਤਾ)-ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਅਤੇ ਦਸਵੀਂ ਭਗਤਾ ਭਾਈ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 15 ਰੋਜ਼ਾ ਗੁਰਮਿਤ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ’ਚ ਬੱਚਿਆ ਨੇ ਸਮੂਲੀਅਤ ਕੀਤੀ। ਇਸ ਦੌਰਾਨ ਬੱਚਿਆਂ ਨੂੰ ਗੁਰਮਿਤ ਨਾਲ ਜੋੜਨ ਦਾ ਅਹਿਮ ਉਪਰਾਲਾ ਕੀਤਾ ਗਿਆ ਅਤੇ ਜਪੁਜੀ ਸਾਹਿਬ ਜੀ ਦੀ ਸੰਖਿਆ ਕਰਵਾਈ ਗਈ। ਇਸ ਕੈਂਪ ਵਿੱਚ ਵਿਸੇਸ ਤੌਰ ’ਤੇ ਪਹੁੰਚੇ ਮੇਜਰ ਸਿੰਘ ਢਿੱਲੋਂ ਮੈਂਬਰ ਸ੍ਰੋਮਣੀ ਕਮੇਟੀ, ਸੁਮੇਰ ਸਿੰਘ ਮਨੈਂਜਰ ਗੁਰਦੁਆਰਾ ਗੁਰੂਸਰ ਪਾਤਸਾਹੀ ਛੇਵੀਂ ਮਹਿਰਾਜ, ਜਸਵਿੰਦਰ ਸਿੰਘ ਸਰਾਵਾਂ ਮਨੈਂਜਰ ਭਗਤਾ, ਡਾ ਨਿਰਭੈ ਸਿੰਘ ਭਗਤਾ ਪ੍ਰਚਾਰਕ, ਕੁਲਵੰਤ ਸਿੰਘ ਪ੍ਰਚਾਰਕ, ਨਿੱਕਾ ਸਿੰਘ ਰਾਮਪੁਰਾ ਆਦਿ ਨੇ ਬੱਚਿਆ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਗੁਰਸਿੱਖੀ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਮਾ ਇੰਦਰਜੀਤ ਸਿੰਘ ਭਗਤਾ, ਮਨਪ੍ਰੀਤ ਸਿੰਘ ਖਾਲਸਾ, ਜਗਮੋਹਨ ਸਿੰਘ ਗ੍ਰੰਥੀ, ਸੁਖਮੰਦਰ ਸਿੰਘ ਭੋਲਾ ਆਦਿ ਹਾਜਰ ਸਨ।