ਬਰੇਟਾ, 19 ਜੂਨ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)-ਪਿੰਡ ਬਹਾਦਰਪੁਰ ਦੇ ਗੁਰੂਦੁਆਰਾ ਸਾਹਿਬ ਵਿਖੇ ਸਾਰਡ ਤੇ ਸੇਵ ਦਿ ਚਿਲਡਰਨ ਸੰਸਥਾਂ ਵੱਲੋ ਬਾਲ ਸੁਰੱਖਿਆ ਸੰਮਤੀ ਤੇ ਬਾਲ ਗਰੁੱਪ ਦੇ ਮੈਂਬਰਾਂ ਨੂੰ ਬੱਚਿਆਂ ਨਾਲ ਹੋ ਰਹੇ ਸ਼ੋਸ਼ਣ, ਬਾਲ ਮਜਦੂਰੀ, ਭਰੂਣ ਹੱਤਿਆ, ਕੁੜੀਆਂ ਨਾਲ ਛੇੜ-ਛਾੜ, ਬਾਲ ਵਿਆਹ ਆਦਿ ਅਧਿਕਾਰਾਂ ਬਾਰੇ ਇੱਕ ਵੀਡਿਓ ਫਿਲਮ ਦਿਖਾ ਕੇ ਇਹਨਾਂ ਬੁਰਾਈਆ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਗਿਆ।ਫਿਲਮ ਰਾਹੀ ਬੱਚਿਆਂ ਨੂੰ ਪਿੰਡ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ ਗਿਆ ਕਿ ਜੇਕਰ ਉਹਨਾਂ ਸਾਹਮਣੇ ਪਿੰਡ ਪੱਧਰ ਤੇ ਕੋਈ ਵੀ ਅਜਿਹੀ ਸਮੱਸਿਆ ਪੇਸ਼ ਆਉਦੀ ਹੈ ਤਾਂ ਉਹ ਆਪਣੇ ਪਿੰਡ ਦੀ ਬਾਲ ਸੁਰੱਖਿਆ ਕਮੇਟੀ ਨਾਲ ਸਾਂਝੀ ਕਰਕੇ ਇਸ ਦਾ ਨਿਪਟਾਰਾ ਕਰ ਸਕਦੇ ਹਨ ਜਾਂ ਇਸ ਤੋ ਬਿਨਾ ਬਾਲ ਸੁਰੱਖਿਆ ਕਮੇਟੀ ਵੱਲੋ ਪਿੰਡ ਵਿੱਚ ਸੁਝਾਅ ਬਕਸਾ ਵੀ ਲਗਾਇਆ ਗਿਆ ਹੈ ਉਸ ਰਾਹੀ ਵੀ ਆਪਣੀ ਮੁਸ਼ਕਿਲ ਜਾਂ ਸਮੱਸਿਆ ਕਮੇਟੀ ਤੱਕ ਪੁੱਜਦੀ ਕਰ ਸਕਦਾ ਹੈ।ਸ਼ੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਅਤੇ ਚੈਰੀਟੇਬਲ ਸੁਸਾਇਟੀ, ਬਰੇਟਾ ਦੇ ਪ੍ਰਧਾਨ ਮਨਿੰਦਰ ਕੁਮਾਰ ਨੇ ਵੀ ਬੱਚਿਆਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਕਲੱਸਟਰ ਕੋਆਰਡੀਨੇਟਰ ਓਰਮਿਲਾ ਰਾਣੀ, ਵਲੰਟੀਅਰ ਰਣਜੀਤ ਰੱਲੀ, ਬਾਬਾ ਜਸਵੰਤ ਸਿੰਘ, ਬਾਲ ਗਰੁੱਪ ਦੇ ਮੈਂਬਰ ਹਾਜਰ ਸਨ।