ਸੰਗਰੂਰ, 19 ਜੂਨ (ਸੰਜੀਵ ਸਿੰਗਲਾ)-ਜ਼ਿਲ੍ਹਾ ਪੁਲਿਸ ਮੁਖੀ ਸ.ਮਨਦੀਪ ਸਿੰਘ ਸਿਧੂ ਨੇ ਅਜ ਪਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਸ਼੍ਰੀ ਯੋਗੇਸ਼ ਕੁਮਾਰ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਿੜ੍ਹਬਾ ਦੀ ਨਿਗਰਾਨੀ ਹੇਠ ਥਾਣਾ ਧਰਮਗੜ੍ਹ ਵਿਖੇ ਸ:ਥ: ਚਤਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਬਾਹਦ ਪਿੰਡ ਹਰਿਆਊ ਜਸਵਿੰਦਰ ਸਿੰਘ ਉਰਫ ਮਪਾ ਪੁਤਰ ਸੋਹਨ ਸਿੰਘ ਵਾਸੀ ਹਰਿਆਊ ਨੂੰ ਕਾਬੂ ਕਰਕੇ ਇਕ 315 ਬੋਰ ਪਿਸਤੌਲ ਦੇਸੀ ਕਟਾ ਤੇ 2 ਜਿੰਦਾ ਕਾਰਤੂਸ ਬਰਾਮਦ ਕਰਵਾਏ ਤੇ ਮੁ:ਨੰ: 51 ਮਿਤੀ 16-06-17 ਅ/ਧ 25,54,59 ਅਸਲਾ ਐਕਟ ਥਾਣਾ ਧਰਮਗੜ ਦਰਜ ਕਰਵਾਇਆ ਤੇ ਤਫਤੀਸ਼ ਅਮਲ ਵਿਚ ਲਿਆਂਦੀ। ਐਸ.ਐਸ.ਪੀ ਨੇ ਦਸਿਆ ਕਿ ਤਫ਼ਤੀਸ਼ ਦੌਰਾਨ ਜਸਵਿੰਦਰ ਸਿੰਘ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿਛ ਕੀਤੀ ਗਈ ਅਤੇ ਇਸ ਦੌਰਾਨ ਉਸ ਕੋਲੋਂ ਇਕ ਹੋਰ ਪਿਸਟਲ ਦੇਸੀ ਕਟਾ 315 ਬੋਰ ਅਤੇ ਇਕ ਸਿੰਗਲ ਬੈਰਲ ਗੰਨ 315 ਬੋਰ ਸਮੇਤ 3 ਕਾਰਤੂਸ ਉਸ ਦੇ ਖੇਤ ਵਿਚ ਬਣੇ ਮੋਟਰ ਵਾਲੇ ਕੋਠੇ ਦੀ ਅਲਮਾਰੀ ਵਿਚੋਂ ਬ੍ਰਾਮਦ ਕੀਤੇ ਅਤੇ ਤਿੰਨ ਨਜਾਇਜ਼ ਅਸਲੇ ਸਮੇਤ 5 ਕਾਰਤੂਸ ਉਹ ਮਿਤੀ 06-07/3/17 ਨੂੰ ਬਰੇਲੀ (ਯੂ.ਪੀ.) ਤੋਂ 45000 ਰੁਪਏ ਵਿਚ ਖਰੀਦ ਕੇ ਲਿਆਇਆ ਸੀ।