ਖਾਮੋਸ਼ ਕਾਤਲ ਹੈ ਹਾਈ ਬਲੱਡ ਪ੍ਰੈਸ਼ਰ, ਖਾਣ-ਪੀਣ ਦਾ ਪਰਹੇਜ਼ ਹੀ ਚੰਗਾ ਇਲਾਜ : ਡਾ. ਆਂਡਲੂ

image ਮਹਿਲ ਕਲਾਂ, 19 ਜੂਨ (ਨਿਰਮਲ ਸਿੰਘ ਪੰਡੋਰੀ)-ਸਿਵਲ ਸਰਜਨ ਬਰਨਾਲਾ ਡਾ: ਸੰਪੂਰਨ ਸਿੰਘ ਜੀ ਦੀਆ ਹਦਾਇਤਾਂ ਤੇ ਉੱਚ ਰਕਤ ਚਾਪ ਚੇਤਨਾ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਡਾ: ਐਚ ਐਸ ਆਂਡਲੂ ਐਸਐਮਓ ਦੀ ਅਗਵਾਈ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ: ਆਂਡਲੂ ਨੇ ਦੱਸਿਆ ਕਿ ਹਾਈ ਬਲੱਡ ਪਰੈਸਰ ਇੱਕ ਖਾਮੋਸ਼ ਕਾਤਲ ਹੈ, ਜਿਸਦਾ ਪਤਾ ਘੱਟ ਲੱਗਦਾ ਹੈ ਅਤੇ ਇਸ ਬਿਮਾਰੀ ਦੇ ਆਮ ਤੌਰ ਤੇ ਕੋਈ  ਲੱਛਣ ਨਾ ਹੋਣ ਕਾਰਨ ਸਿਰਫ਼ ਬੀਪੀ ਚੈਕ ਕਰਕੇ ਹੀ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਸਾਡੇ ਦੇਸ ਵਿੱਚ  14 ਪ੍ਰਤੀਸ਼ਤ ਲੋਕ ਇਸ ਬਿਮਾਰੀ ਤੋ ਪੀੜਤ ਹਨ। ਅਕਸਰ ਹੀ ਉੱਚ ਰਕਤ ਚਾਪ ਅਧਰੰਗ , ਦਿਮਾਗ ਦੀ ਨਾੜ ਫਟਣ , ਹਾਰਟ ਅਟੈਕ , ਗੁਰਦੇ ਫੇਲ ਹੋਣ , ਦਿਲ ਫੇਲ ਹੋਣ ,ਨਜ਼ਰ ਮਾਰੇ ਜਾਣ ਦਾ ਕਾਰਨ ਬਣਦਾ ਹੈ । ਡਾ. ਆਂਡਲੂ ਨੇ ਕਿਹਾ ਕਿ 18 ਤੋ 59 ਸਾਲ ਦੀ ਉਮਰ ਵਿੱਚ ਇਹ 140/90 ਤੋ ਵੱਧ ਨਹੀਂ ਹੋਣਾ ਚਾਹੀਦਾ ਅਤੇ  ਸੂਗਰ ਤੇ ਗੁਰਦੇ ਦੇ ਮਰੀਜ਼ਾਂ ਵਿੱਚ 130/80 ਤੋ ਵੱਧ ਨਹੀਂ ਹੋਣਾ ਚਾਹੀਦਾ । ਇਸ ਬਿਮਾਰੀ ਨੂੰ ਕਾਬੂ ਵਿੱਚ ਰੱਖਣ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣ ਦੀ ਲੋੜ ਹੈ । ਤਣਾਅ ਮੁਕਤ ਜੀਵਨ ਬਤੀਤ ਕਰਨ ਲਈ ਸਾਨੂੰ ਸਰਾਬ, ਅਫ਼ੀਮ, ਭੁੱਕੀ, ਤੰਬਾਕੂ , ਸਿਰਗਟਨੋਸੀ , ਕੋਨੀਨ ਦੀ ਵਰਤੋ ਬਿਲਕੁਲ ਨਹੀਂ ਕਰਨੀ ਚਾਹੀਦੀ ।  ਮਨੁੱਖ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਤਲੀਆਂ ਚੀਜ਼ਾਂ , ਮਿੱਠਾ ਅਤੇ ਨਮਕ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ ।

Send this to a friend