ਕਿਸਾਨ ਜੱਥੇਬੰਦੀਆਂ ਵੱਲੋਂ ਗਿੱਦੜਬਾਹਾ ਦੇ ਹੁਸਨਰ ਚੌਕ ’ਚ ਚੱਕਾ ਜਾਮ

image ਗਿੱਦੜਬਾਹਾ, 16 ਜੂਨ (ਰਾਜਿੰਦਰ ਵਧਵਾ)- ਅੱਜ ਪੰਜਾਬ ਦੇ ਅੰਦਰ ਕਿਸਾਨਾ ਜਥੇਬੰਦੀਆ ਵੱਲੋਂ ਸਰਕਾਰਾ ਤੋ ਆਪਣੀਆ ਮੰਗਾ ਮਨਾਉਣ ਲਈ ਲਗਾਏ ਗਏ ਧਰਨੇ ਇਸੇ ਤਰਾ ਹੀ ਮੰਡੀ ਗਿਦੜਬਾਹਾ ਦੇ ਹੁਸਨਰ ਚੋਕ ਕਚਿਹਰੀ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਖਾਲਸਾ ਦੀ ਅਗਵਾਈ ਚੋ ਚਕਾ ਜਾਮ ਕੀਤਾ ਗਿਆ ਇਸ ਚਕਾ ਜਾਮ ਚੋ ਕਿਸਾਨਾ ਵਲੋ ਆਪਣੀਆ ਮੰਗਾ ਮਨਾਉਣ ਲਈ ਲਗਾਏ ਗਏ ਧਰਨੇ ਦੁਰਾਣ ਧਰਨੇ ਵਾਲੀ ਥਾ ਤੇ ਮੌਕੇ ’ਤੇ ਪੁਹੋਚੇ ਮੰਡੀ ਗਿਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਇਕ ਮੰਗ ਪਤਰ ਵੀ ਦਿਤਾ ਗਿਆ ਜਿਸ ਵਿਚ  ਸਰਕਾਰਾ ਤੋ ਮੰਗ ਕੀਤੀ ਗਈ ਹੈ ਜਿਵੇ ਕੀ ਕਿਸਾਨਾ ਦੀਆ ਜਿਨਸਾ ਦੇ ਭਾਅ ਸੁਆਮੀ ਨਾਥਣ ਦੀ ਰਿਪੋਰਟ ਮੁਤਾਬਕ ਸੂਚਕ ਅੰਕਾ ਨਾਲ ਜੋੜੇ ਜਾਣ ਅਤੇ ਮਧ ਪ੍ਰਦੇਸ’ ਵਿਚ ਜੋ ਕਿਸਾਨਾ ਤੇ ਨਿਹੱਥਾ ਲਾਠੀਚਾਰਜ ਹੋਇਆ ਹੈ ਤੇ ਜਿਸ ਵਿੱਚ ਛੇ ਕਿਸਾਨ ਮਾਰੇ ਗਏ ਹਨ ਤੇ ਦਰਜਨਾ ਦੇ ਕਰੀਬ ਜ਼ਖਮੀ ਹੋਏ ਹਨ ਅਤੇ ਸਾਰੀਆ  ਕਿਸਾਨ ਜਥੇਬੰਦੀਆ ਵਲੋ ਪੁਰਜੋਰ ਮੰਗ ਕੀਤੀ ਜਾਦੀ ਹੈ ਕਿ ਮਧ ਪ੍ਰਦੇਸ ਦੀ ਸਰਕਾਰ ਬਰਖਾਸਤ ਕੀਤੀ ਜਾਵੇ ਤੇ ਦੋਸ਼ੀਆਂ ਤੇ ਯੋਗ ਕਾਰਵਾਈ ਕਰਕੇ ਸਖਤ ਤੋਂ ਸਖਤ ਸਜਾ ਦਿਤੀ ਜਾਵੇ ਅਤੇ ਪੰਜਾਬ ਸਰਕਾਰ ਵਲੋ ਵੋਟਾ ਮੁਤਾਬਕ ਜੋ ਜਨਤਾ ਨਾਲ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਜਿਵੇ ਕੀ ਕਿਸਾਨਾ  ਦੇ ਕਰਜੇ ਮੁਆਫ ਕਰਨੇ ਹਰ ਪਰਿਵਾਰ ਨੂੰ ਨੋਕਰੀ ਦੇਣੀ ਇਹ ਵਾਹਦੇ ਪੂਰੇ ਕੀਤੇ ਜਾਣ ਜੇ ਇਹ ਨਾ ਹੋਇਆ ਤਾ ਜਥੇਬੰਦੀਆ ਹੋਰ ਵੀ ਸੰਘਰਸ ਤੇਜ ਕਰਨ ਲਈ ਮਜਬੂਰ ਹੋ ਜਾਣਗੀਆ ਅਤੇ ਉਨ੍ਰਾ ਅਗੇ ਕਿਹਾ ਕੀ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਵੱਲੋਂ ਜੋ ਜਨਤਾ ਤੇ ਨਿਜਾਇਜ ਟੈਕਸ ਲਾਏ ਉਹ ਵੀ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਨੂੰ ਵਾਪਸ ਲਵੇ ਇਸ ਮੋਕੇ ਤੇ ਬਲਾਕ ਪ੍ਰਧਾਨ ਮੇਜਰ ਸਿੰਘ ਖਾਲਸਾ ,ਗੁਰਜਟ ਸਿੰਘ ਕਾਉਣੀ ਜਿਲ੍ਰਾ ਖਜਾਨਚੀ ,ਲ਼ਖਵੀਰ ਸਿੰਘ ਮੀਤ ਪ੍ਰਧਾਨ ਜਿਲ੍ਰਾ ਸ਼੍ਰੀ ਮੁਕਤਸਰ ਸਾਹਿਬ ,ਜਗਸੀਰ ਸਿੰਘ ਮੀਤ ਪ੍ਰਧਾਨ ,ਸੁਖਮੰਦਰ ਸਿੰਘ ਸੈਕਟਰੀ,ਅਜੈਬ ਸਿੰਘ ਮਾਲੀ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਏਕਾਈ ਪ੍ਰਧਾਨ ਗੁਰੂਸਰ, ਬੋਘਾ ਸਿੰਘ ਖਜਾਨਚੀ, ਬਿਕਰ ਸਿੰਘ, ਪਾਲੀ ਸਿੰਘ ,ਬਲਵੀਰ ਸਿੰਘ ਬਾਰਾ ਗੁਰੂਸਰ, ਬਲਕਾਰ ਸਿੰਘ ਹੁਸਨਰ, ਸੰਤਾ ਸਿੰਘ, ਕਾਕਾ ਸਿੰਘ , ਬਲਕਾਰ ਸਿੰਘ, ਬੰਤ ਸਿੰਘ ਹੁਸਨਰ,ਤਰਸੇਮ ਸਿੰਘ ਹੁਸਨਰ ,ਗੁਰਜੰਟ ਸਿੰਘ ਫੈਲੀ ਅਤੇ ਭਾਰੀ ਮਾਤਰਾ ਚੋ ਕਿਸਾਨ ਹੀ ਹਾਜ਼ਰ ਸਨ

Send this to a friend